ਇਟਲੀ ਦੇ ਪ੍ਰਧਾਨ ਮੰਤਰੀ 30 ਅਕਤੂਬਰ ਨੂੰ ਕਰਨਗੇ ਭਾਰਤ ਦਾ ਦੌਰਾ 

ਇਟਲੀ ਦੇ ਪ੍ਰਧਾਨ ਮੰਤਰੀ ਪ੍ਰੋ. ਜੂਜ਼ੇਪ ਕੋਂਤੇ ਇਸ ਮਹੀਨੇ ਦੀ 30 ਤਾਰੀਖ ਨੂੰ ਭਾਰਤ ਦਾ ਦੌਰਾ ਕਰਨਗੇ। ਸ਼੍ਰੀ ਕੋਂਤੇ ਨਾਲ ਇੱਕ ਪ੍ਰਤਿਨਿਧ ਵੀ ਹੋਵੇਗਾ ਜੋ ਕਿ ਡੀ.ਐਸ.ਟੀ-ਸੀ.ਆਈ.ਆਈ ਭਾਰਤ-ਇਟਲੀ ਤਕਨਾਲੋਜੀ ਸੰਮੇਲਨ 2018 ਦੇ 24 ਵੇਂ ਐਡੀਸ਼ਨ ਵਿੱਚ ਭਾਗ ਲਵੇਗਾ। ਇਹ ਜੂਨ 2018 ਤੋਂ ਬਾਅਦ ਪ੍ਰਧਾਨ ਮੰਤਰੀ ਕੋਂਤੇ ਦੀ ਇਹ ਭਾਰਤ ਦੀ ਪਹਿਲੀ ਫੇਰੀ ਹੋਵੇਗੀ।
ਦੌਰੇ ਦੌਰਾਨ ਉਹ 30 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਗੱਲਬਾਤ ਕਰਨਗੇ। ਫਿਰ ਦੋਵੇਂ ਨੇਤਾ ਤਕਨਾਲੋਜੀ ਸੰਮੇਲਨ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਨਗੇ। ਸੰਮੇਲਨ ਦੇ ਇਸ ਐਡੀਸ਼ਨ ਵਿਚ ਇਟਲੀ ਸਹਿਭਾਗੀ ਦੇਸ਼ ਹੈ।
ਤਕਨਾਲੋਜੀ ਸੰਮੇਲਨ ਸਾਇੰਸ ਅਤੇ ਤਕਨਾਲੋਜੀ ਵਿਭਾਗ ਵੱਲੋਂ ਆਯੋਜਿਤ ਕਰਵਾਇਆ ਗਿਆ ਹੈ। ਇਹ ਸੰਮੇਲਨ ਸੱਤ ਖੇਤਰਾਂ ‘ਤੇ ਧਿਆਨ ਕੇਂਦਰਿਤ ਕਰੇਗਾ – ਕਲੀਨਟੈਕ, ਰੀਨਿਊਏਬਲ, ਆਈ.ਸੀ.ਟੀ, ਸਿਹਤ ਸੰਭਾਲ, ਵਾਯੂਮੰਡਲ, ਸਿੱਖਿਆ ਅਤੇ ਸਭਿਅਕ ਵਿਰਾਸਤ ਆਦਿ।
ਭਾਰਤ-ਇਟਲੀ ਵਿਚਾਲੇ ਰਾਜਦੂਤ ਸਬੰਧ ਸਥਾਪਨਾ ਦੀ 70 ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਇਹ ਫੇਰੀ ਚੱਲ ਰਹੇ ਜਸ਼ਨਾਂ ਦਾ ਹਿੱਸਾ ਹੋਵੇਗੀ।