ਇੰਡੋਨੇਸ਼ੀਆਈ ਜਾਵਾ ਅਤੇ ਬਾਲੀ ‘ਚ ਭੂਚਾਲ ਦੇ ਤੇਜ਼ ਝਟਕਿਆ ਨਾਲ ਹੋਈਆਂ ਤਿੰਨ ਮੌਤਾਂ

ਇੰਡੋਨੇਸ਼ੀਆ ਵਿਚ ਜਾਵਾ ਅਤੇ ਬਾਲੀ ਟਾਪੂ ਦੇ ਤੱਟ ਨੇੜੇ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ, ਜਿਥੇ 6.0 ਮੈਗਨੀਚਿਉਡ ਦਾ ਭੂਚਾਲ ਆਇਆ ਸੀ। ਇਕ ਸਰਕਾਰੀ ਅਫ਼ਸਰ ਨੇ ਦੱਸਿਆ ਕਿ ਪੀੜਤ ਪੂਰਬੀ ਜਾਵਾ ਦੇ ਸੁਮਨੇਪ ਜ਼ਿਲ੍ਹੇ ਤੋਂ ਹਨ, ਜਿਨ੍ਹਾਂ ਦੀ ਅੱਧੀ ਰਾਤ ਨੂੰ ਇਮਾਰਤ ਢਹਿ ਜਾਣ ਨਾਲ ਮੌਤ ਹੋਈ। ਭੂਚਾਲ ਦਾ ਜ਼ੋਰਦਾਰ ਝਟਕਾ ਡੇਨਪਸਰ ਵਿੱਚ ਬਾਲੀ ਤੱਟ ‘ਤੇ ਛੁੱਟੀ ਸਮੇਂ ਮਹਿਸੂਸ ਕੀਤਾ ਗਿਆ ਸੀ। ਇਸ ਡਰਾਉਣੇ ਝਟਕੇ ਨਾਲ ਲੋਕ ਭੱਜ ਕੇ ਇਮਾਰਤਾਂ ਤੋਂ ਬਾਹਰ ਆ ਗਏ ਸਨ। ਸੰਯੁਕਤ ਰਾਜ ਦੇ ਭੂ-ਵਿਗਿਆਨ ਸਰਵੇਖਣ ਅਨੁਸਾਰ, ਭੂਚਾਲ ਦਾ ਕੇਂਦਰ, ਜਾਵਾ ਟਾਪੂ ਦੇ ਪੂਰਬੀ ਸਿਰੇ ਤੋਂ 40 ਕਿਲੋਮੀਟਰ ਦੀ ਦੂਰੀ ‘ਤੇ ਬਾਲੀ ਸਮੁੰਦਰ ਵਿਚ ਸੀ।