ਜੰਮੂ-ਕਸ਼ਮੀਰ: ਸ਼ਹਿਰੀ ਸਥਾਨਕ ਚੋਣਾਂ ਦਾ ਦੂਜਾ ਪੜਾਅ ਸ਼ਾਂਤੀਪੂਰਨ ਢੰਗ ਨਾਲ ਹੋਇਆ ਸਮਾਪਤ: ਰਿਆਸੀ ਜ਼ਿਲ੍ਹੇ ਵਿਚ 85% ਨਾਲ ਹੋਈ ਸਭ ਤੋਂ ਵੱਧ ਪੋਲਿੰਗ 

ਜੰਮੂ ਅਤੇ ਕਸ਼ਮੀਰ ਵਿੱਚ, ਮਿਉਂਸੀਪਲ ਚੋਣਾਂ ਦੇ ਦੂਜੇ ਪੜਾਅ ਲਈ ਮਤਦਾਨ ਕੱਲ੍ਹ ਸ਼ਾਮੀਂ ਸ਼ਾਂਤੀਪੂਰਨ ਤਰੀਕੇ ਨਾਲ 263 ਮਿਉਂਸੀਪਲ ਵਾਰਡਾਂ ਲਈ ਮੁਕੰਮਲ ਹੋ ਗਏ ਹਨ। ਇਸ ਵਿਚ ਜੰਮੂ ਖੇਤਰ ਦੇ 214 ਅਤੇ ਕਸ਼ਮੀਰ ਘਾਟੀ ਦੇ 49 ਵਾਰਡ ਸ਼ਾਮਿਲ ਹਨ।
ਜੰਮੂ ਖੇਤਰ ਦੇ ਛੇ ਜ਼ਿਲ੍ਹਿਆਂ ਵਿਚ 1.28 ਲੱਖ ਤੋਂ ਵੱਧ ਚੋਣ ਹਲਕੇ ਦੀਆਂ 76 ਫ਼ੀਸਦੀ ਵੋਟਾਂ ਪਾਈਆਂ ਹਨ। ਇਸ ਪੜਾਅ ਵਿਚ ਕਿਸ਼ਤਵਾੜ, ਡੋਡਾ, ਰਾਮਬਨ, ਰਿਆਸੀ, ਊਧਮਪੁਰ ਅਤੇ ਕਠੂਆ ਦੇ ਛੇ ਜਿਲ੍ਹਿਆਂ ਵਿੱਚ ਵੋਟਿੰਗ ਹੋਈ ਸੀ।
ਇਸ ਦੌਰਾਨ ਕਿਸੇ ਵੀ ਹਿੱਸੇ ਤੋਂ ਕਿਸੇ ਅਣਸੁਖਾਵੀਂ ਘਟਨਾ ਦੀ ਕੋਈ ਰਿਪੋਰਟ ਨਹੀਂ ਆਈ। ਰਿਆਸੀ ਜ਼ਿਲ੍ਹਾ 85 ਫ਼ੀਸਦੀ ਵੋਟਾਂ ਨਾਲ ਸਭ ਤੋਂ ਅੱਗੇ ਹੈ, ਇਸ ਤੋਂ ਬਾਅਦ ਰਾਮਬਨ 79.5 ਫ਼ੀਸਦੀ, ਕਠੁਆ 79.3 ਫ਼ੀਸਦੀ, ਊਧਮਪੁਰ 79 ਫ਼ੀਸਦੀ, ਕਿਸ਼ਤਵਾੜ ਵਿਚ 77.2 ਫ਼ੀਸਦੀ ਅਤੇ ਡੋਡਾ 73 ਫ਼ੀਸਦੀ ਹੈ।
ਪਹਿਲੇ ਪੜਾਅ ਦੀਆਂ ਚੋਣਾਂ ਸੋਮਵਾਰ ਨੂੰ ਹੋਈਆਂ ਸਨ। ਇਹ ਚੌਣਾਂ ਚਾਰ ਪੜਾਆਵਾਂ ਵਿੱਚ ਰੱਖੀਆਂ ਗਈਆਂ ਹਨ। ਤੀਜੇ ਪੜਾਅ ਦੀਆਂ ਚੌਣਾਂ 13 ਅਕਤੂਬਰ ਹਨ ਅਤੇ ਚੌਥੇ ਤੇ ਆਖਰੀ ਪੜਾਅ ਦੀਆਂ 16 ਅਕਤੂਬਰ ਨੂੰ ਹੋਣਗੀਆਂ। ਇਨ੍ਹਾਂ ਵੋਟਾਂ ਦੀ ਗਿਣਤੀ 20 ਅਕਤੂਬਰ ਨੂੰ ਕੀਤੀ ਜਾਵੇਗੀ।