ਯੂਥ ਓਲੰਪਿਕ ਖੇਡਾਂ: ਸੌਰਭ ਚੌਧਰੀ ਨੇ 10 ਮੀਟਰ ਏਅਰ ਪਿਸਟਲ ਵਿਚ ਸੋਨੇ ਦਾ ਤਗਮਾ ਕੀਤਾ ਹਾਸਿਲ

ਪਿਸਤੌਲ ਨਿਸ਼ਾਨੇਬਾਜ਼ ਸੌਰਭ ਚੌਧਰੀ ਨੇ ਅਰਜਨਟੀਨਾ ਵਿਚ ਚੱਲ ਰਹੇ ਯੂਥ ਓਲੰਪਿਕ ਵਿਚ 10 ਮੀਟਰ ਹਵਾਈ ਪਿਸਤੌਲ ਮੁਕਾਬਲੇ ‘ਚ ਸੋਨੇ ਦਾ ਤਗ਼ਮਾ ਜਿੱਤਿਆ ਹੈ।
ਬੀਤੇ ਦਿਨੀਂ ਬੁਏਨਸ ਏਅਰਜ਼ ਵਿੱਚ, 16 ਸਾਲਾ ਸੌਰਭ ਨੇ ਫਾਈਨਲ ਵਿੱਚ ਇਹ ਜਿੱਤ ਆਪਣੇ ਨਾਮ ਕੀਤੀ ਸੀ। ਉਹ ਆਪਣੇ ਵਿਰੋਧੀ ਤੋਂ ਸਿਰਫ਼ ਸੱਤ ਅਤੇ ਅੱਧਾ ਅੰਕ ਅੱਗੇ ਸੀ।
ਇਸ ਯੂਥ ਓਲੰਪਿਕ ਖੇਡਾਂ ਦੇ ਇਤਿਹਾਸ ਵਿਚ ਇਹ ਭਾਰਤ ਦਾ ਤੀਜਾ ਸੋਨ ਤਮਗਾ ਹੈ ਅਤੇ ਇਹ ਤਿੰਨੇ ਬੁਏਨਸ ਏਅਰਜ਼ ਵਿਚ ਇਸ ਐਡੀਸ਼ਨ ਵਿਚ ਹੀ ਹਾਸਿਲ ਕੀਤੇ ਗਏ ਹਨ।