ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਤਿੰਨ ਦਿਨਾਂ ਦੀ ਫਰਾਂਸ ਯਾਤਰਾ ਕਰਨਗੇ

ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਫਰਾਂਸ ਦੀ ਤਿੰਨ ਦਿਨਾਂ ਯਾਤਰਾ ਲਈ ਪੈਰਿਸ ਚਲੇ ਗਏ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਸ੍ਰੀਮਤੀ ਸੀਤਾਰਮਨ ਦੋਵਾਂ ਦੇਸ਼ਾਂ ਵਿਚਕਾਰ ਰਣਨੀਤਕ ਸਹਿਯੋਗ ਵਧਾਉਣ ਅਤੇ ਆਪਸੀ ਹਿੱਤਾਂ ਦੇ ਪ੍ਰਮੁੱਖ ਖੇਤਰੀ ਅਤੇ ਵਿਸ਼ਵੀ ਮੁੱਦਿਆਂ ਸਬੰਧੀ ਆਪਣੇ ਫਰਾਂਸੀਸੀ ਹਮਰੁਤਬੇ ਫਲੋਰੇਂਸ ਪਾਰਲੀ ਨਾਲ ਵਿਆਪਕ ਗੱਲਬਾਤ ਕਰਨਗੇ।
ਇਸ ਦੌਰਾਨ ਦੋਵੇਂ ਨੇਤਾਵਾਂ ਤੋਂ ਦੋਵੇਂ ਦੇਸ਼ਾਂ ਦੇ ਸਾਂਝੇ ਫ਼ੌਜੀ ਖੇਤਰਾਂ ਦੇ ਉਤਪਾਦਨ ਅਤੇ ਸ਼ਕਤੀਆਂ ‘ਤੇ ਚਰਚਾ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਫਰਾਂਸ ਦੇ ਰਾਸ਼ਟਰਪਤੀ ਏਮਾਨੁਏਲ ਮੈਕਰੋਨ ਮਾਰਚ ਵਿੱਚ ਭਾਰਤ ਆਏ ਸਨ, ਜਦੋਂ ਦੋਵਾਂ ਦੇਸ਼ਾਂ ਨੇ ਰਣਨੀਤਕ ਸਬੰਧਾਂ ਨੂੰ ਵਧਾਉਣ ਅਤੇ ਅੱਤਵਾਦ ਖਿਲਾਫ਼ ਸਹਿਯੋਗ ਵਧਾਉਣ ਦਾ ਫੈਸਲਾ ਕੀਤਾ ਸੀ। ਦੋਹਾਂ ਧਿਰਾਂ ਨੇ ਇਕ ਦੂਜੇ ਦੇ ਜੰਗੀ ਯੁੱਧਾਂ ਵਿੱਚ ਸਹਾਇਤਾ ਕਰਨ ਲਈ ਇਕ ਰਣਨੀਤਕ ਸਮਝੌਤਾ ਕੀਤਾ ਸੀ।