ਸਰਕਾਰ ਛੇਤੀ ਹੀ ਏਅਰ ਕਾਰਗੋ ਨੀਤੀ ਲਿਆਵੇਗੀ

ਨਾਗਰਿਕ ਵਿਮਾਨ ਮੰਤਰੀ ਸੁਰੇਸ਼ ਪ੍ਰਭੂ ਨੇ ਕਿਹਾ ਕਿ ਸਰਕਾਰ ਛੇਤੀ ਹੀ ਏਅਰ ਕਾਰਗੋ ਦੀ ਨੀਤੀ ਲਿਆਵੇਗੀ ਅਤੇ ਇਸ ਦੀ ਪ੍ਰਵਾਨਗੀ ਲਈ ਮੱਤ ਮੰਤਰੀਮੰਡਲ ਸਾਹਮਣੇ ਰੱਖੇ ਜਾਣਗੇ।
ਬੁੱਧਵਾਰ ਨੂੰ ਨਵੀਂ ਦਿੱਲੀ ਵਿੱਚ ਸੀ.ਆਈ.ਐਸ.ਐਫ ਦੇ ਗੋਲਡਨ ਜੁਬਲੀ ਵਰ੍ਹੇਗੰਢ ਦੀ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ਼੍ਰੀ ਪ੍ਰਭੂ ਨੇ ਕਿਹਾ ਕਿ ਏਅਰ ਕਾਰਗੋ ਨੀਤੀ ਵਿਮਾਨ ਖੇਤਰ ਦੇ ਵਿਕਾਸ ਨੂੰ ਉਤਸ਼ਾਹਿਤ ਕਰੇਗੀ ਅਤੇ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਦੇਵੇਗੀ।
ਉਨ੍ਹਾਂ ਨੇ ਕਿਹਾ ਕਿ ਇਸ ਨੀਤੀ ਵਿੱਚ, ਖੇਤੀਬਾੜੀ ਦੇ ਉਤਪਾਦਾਂ ਨੂੰ ਏਅਰ ਕਾਰਗੋ ਰਾਹੀਂ ਭੇਜਿਆ ਜਾ ਸਕਦਾ ਹੈ ਅਤੇ ਕਿਸਾਨ ਆਪਣੇ ਉਤਪਾਦ ਨੂੰ ਦੇਸ਼ ਦੇ ਦੂਜੇ ਹਿੱਸੇ ਵਿੱਚ ਵੇਚ ਸਕਦੇ ਹਨ। ਸ੍ਰੀ ਪ੍ਰਭੂ ਨੇ ਇਹ ਵੀ ਕਿਹਾ ਕਿ ਵਿਮਾਨ ਖੇਤਰ ਦੀ ਸੁਰੱਖਿਆ ਦਾ ਸਤਰ ਵਿਸ਼ਵ ਪੱਧਰ ਦਾ ਹੈ ਪਰ ਇਸ ਨੂੰ ਅਪਗ੍ਰੇਡ ਕਰਨ ਦੀ ਜ਼ਰੂਰਤ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਪ੍ਰੋਗਰਾਮਾਂ ਰਾਹੀਂ ਗਿਆਨ, ਵਿਚਾਰਾਂ ਅਤੇ ਤਜ਼ਰਬੇ ਸਾਂਝੇ ਕਰਨ ਨਾਲ-ਨਾਲ ਸੁਰੱਖਿਆ ਨਾਲ ਸੰਬੰਧਿਤ ਮੁੱਦਿਆਂ ਦੇ ਹੱਲ ਲਈ ਸਭ ਤੋਂ ਵਧੀਆ ਤਕਨੀਕੀ ਹੱਲ ਲਿਆਉਣ ਵਿਚ ਮਦਦ ਮਿਲੇਗੀ।