ਸਰਕਾਰ ਨੇ ਜੈੱਟ ਤੇਲ ‘ਤੇ ਉਤਪਾਦ ਕਰ ਨੂੰ 14 ਫ਼ੀਸਦੀ ਤੋਂ ਘਟਾ ਕੇ ਕੀਤਾ 11 ਫ਼ੀਸਦੀ ਤੱਕ

ਸਰਕਾਰ ਨੇ ਅੱਜ ਹਵਾਈ ਜਹਾਜ਼ਾਂ ਦੇ ਤੇਲ ਉੱਤੇ ਉਤਪਾਦ ਕਰ ਨੂੰ 14 ਫ਼ੀਸਦੀ ਤੋਂ ਘਟਾ ਕੇ 11 ਫ਼ੀਸਦੀ ਕਰ ਦਿੱਤਾ ਹੈ ਤਾਂ ਕਿ ਹਵਾਈ ਫਿਊਲ ਇੰਡਸਟਰੀ ਨੂੰ ਤੇਲ ਦੀਆਂ ਭਾਰੀ ਕੀਮਤਾਂ ਤੋਂ ਰਾਹਤ ਦਿੱਤੀ ਜਾ ਸਕੇ।
ਵਿੱਤ ਮੰਤਰਾਲੇ ਦੇ ਮਾਲੀਆ ਵਿਭਾਗ ਨੇ ਜਾਰੀ ਇਕ ਨੋਟੀਫਿਕੇਸ਼ਨ ਵਿਚ ਕਿਹਾ ਹੈ ਕਿ ਏਵੀਏਸ਼ਨ ਟਰਬਾਈਨ ਫਿਊਲ ਦੀ ਐਕਸਾਈਜ਼ ਡਿਊਟੀ, ਏ.ਟੀ.ਐਫ ਤਬਦੀਲੀ ਕੱਲ ਤੋਂ ਲਾਗੂ ਹੋ ਜਾਵੇਗੀ।