ਸੁਸ਼ਮਾ ਸਵਰਾਜ ਤਾਜਿਕਸਤਾਨ ਵਿੱਚ ਹੋਣ ਵਾਲੀ ਐਸ.ਸੀ.ਓ ਦੀ 17 ਵੀਂ ਸੀ.ਐਚ.ਜੀ ਬੈਠਕ ਵਿਚ ਲੈਣਗੇ ਹਿੱਸਾ

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਇਸ ਮਹੀਨੇ ਦੀ 11 ਤੋਂ 12 ਤਾਰੀਕ ਨੂੰ ਦੁਸ਼ਾਂਬੇ, ਤਾਜਿਕਸਤਾਨ ਵਿਚ ਰੱਖੀ ਗਈ 17 ਵੀਂ ਸੀ.ਐਚ.ਜੀ. ਸ਼ੰਘਾਈ ਸਹਿਕਾਰਤਾ ਸੰਗਠਨ ਦੀ ਬੈਠਕ ਵਿਚ ਹਿੱਸਾ ਲੈਣਗੇ।
ਜੂਨ 2017 ਤੋਂ ਜਦੋਂ ਭਾਰਤ ਐਸ.ਸੀ.ਓ. ਦਾ ਪੂਰੀ ਤਰ੍ਹਾਂ ਮੈਂਬਰ ਬਣਿਆ ਹੈ, ਉਸ ਤੋਂ ਬਾਅਦ ਇਹ ਸੀ.ਐਚ.ਜੀ. ਦੀ ਦੂਜੀ ਬੈਠਕ ਹੋਵੇਗੀ।
ਐਸ.ਸੀ.ਓ ਸੀ.ਐਚ.ਜੀ ਦੀ ਬੈਠਕ ਇਕ ਅਜਿਹਾ ਮੰਚ ਹੈ ਜੋ ਭਾਰਤ ਨੂੰ ਐਸ.ਸੀ.ਓ ਦੇ ਮੈਂਬਰ ਦੇਸ਼ਾਂ ਅਤੇ ਅਫ਼ਗਾਨਿਸਤਾਨ, ਬੇਲਾਰੂਸ, ਇਰਾਨ ਅਤੇ ਮੰਗੋਲੀਆ ਰਾਜਾਂ ਦੇ ਨਾਲ ਕੰਮ ਕਰਨ ਦੇ ਯੋਗ ਬਣਾਉਂਦਾ ਹੈ। ਇਹ ਕਿਰਗਿਜ਼ਸਤਾਨ ਦੁਆਰਾ ਸੰਗਠਨ ਦੀ ਪ੍ਰਧਾਨਗੀ ਤੋਂ ਬਾਅਦ ਇਹ ਪਹਿਲੀ ਵੱਡੀ ਬੈਠਕ ਹੈ।
ਮੁੱਖੀ ਐਸ.ਸੀ.ਓ ਦੇ ਹੋਰ ਵਿਕਾਸ ਲਈ ਭਵਿੱਖ ਉੱਤੇ ਚਰਚਾ ਕਰਨਗੇ ਅਤੇ ਮੌਜੂਦਾ ਅੰਤਰਰਾਸ਼ਟਰੀ ਅਤੇ ਖੇਤਰੀ ਮੁੱਦਿਆਂ ‘ਤੇ ਗਹਿਰਾਈ ਨਾਲ ਵਿਚਾਰ ਵਟਾਂਦਰਾ ਕਰਨਗੇ।