ਅਯੁੱਧਿਆ ਵਿੱਚ ਆਯੋਜਿਤ ਦੀਵਾਲੀ ਸਮਾਰੋਹ ਨੇ ਬਣਾਇਆ ਵਿਸ਼ਵ ਰਿਕਾਰਡ

ਅਯੁੱਧਿਆ ਵਿੱਚ ਆਯੋਜਿਤ ਕੀਤੇ ਗਏ ਦੀਵਾਲੀ ਸਮਾਰੋਹ ਵਿੱਚ 3 ਲੱਖ ਤੋਂ ਜ਼ਿਆਦਾ ਮਿੱਟੀ ਦੇ ਦੀਵੇ ਜਗਾ ਕੇ ਵਿਸ਼ਵ ਰਿਕਾਰਡ ਸਥਾਪਿਤ ਕੀਤਾ ਹੈ। ਕਾਬਿਲੇਗੌਰ ਹੈ ਕਿ ਇਹ ਦੀਵੇ ਉੱਤਰ ਪ੍ਰਦੇਸ਼ ਦੀ ਪਵਿੱਤਰ ਨਦੀ ਸਰਿਊ ਦੇ ਕਿਨਾਰੇ ‘ਤੇ ਜਗਾਏ ਗਏ ਸਨ।

ਗੌਰਤਲਬ ਹੈ ਕਿ ਇਤਿਹਾਸਕ ਸ਼ਹਿਰ ਫੈਜ਼ਾਬਾਦ ਦਾ ਨਾਂ ਬਦਲ ਕੇ ਹੁਣ ਅਯੁੱਧਿਆ ਹੋ ਜਾਵੇਗਾ। ਇਸ ਤੋਂ ਪਹਿਲਾਂ ਵਿਰਾਸਤੀ ਸ਼ਹਿਰ ਅਯੁੱਧਿਆ ਫੈਜ਼ਾਬਾਦ ਜ਼ਿਲ੍ਹੇ ਦਾ ਹਿੱਸਾ ਸੀ।

ਅੱਜ ਸ਼ਾਮ ਅਯੁੱਧਿਆ ਵਿੱਚ ਦੀਪ-ਉਤਸਵ ਸਮਾਰੋਹ ਦੌਰਾਨ ਵਿਸ਼ਾਲ ਸਭਾ ਨੂੰ ਸੰਬੋਧਿਤ ਕਰਦੇ ਹੋਇਆਂ ਮੁੱਖ ਮੰਤਰੀ ਸ਼੍ਰੀ ਯੋਗੀ ਆਦਿਤਿਆਨਾਥ ਨੇ ਇਸ ਦਾ ਐਲਾਨ ਕੀਤਾ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਸ਼ਹਿਰ ਦੇ ਉਸਾਰੀ ਹੇਠ ਹਵਾਈ ਅੱਡੇ ਅਤੇ ਮੈਡੀਕਲ ਕਾਲਜ ਦਾ ਨਾਮ ਸ਼੍ਰੀ ਰਾਮ ਅਤੇ ਰਾਜਾ ਦਸ਼ਰਥ ਦੇ ਨਾਂ ਉੱਤੇ ਰੱਖਿਆ ਜਾਵੇਗਾ।