ਕੌਮੀ ਰਾਜਧਾਨੀ ਵਿਚ ਹਵਾ ਪ੍ਰਦੂਸ਼ਣ ਦਾ ਪੱਧਰ ਇਕ ਵਾਰ ਫਿਰ ਬਹੁਤ ਮਾੜੀ ਕਗਾਰ ‘ਤੇ 

ਕੌਮੀ ਰਾਜਧਾਨੀ ਵਿਚ ਹਵਾ ਪ੍ਰਦੂਸ਼ਣ ਦਾ ਪੱਧਰ ਇਕ ਵਾਰ ਫਿਰ ਬਹੁਤ ਮਾੜੀ ਹਾਲਤ ਵਿਚ ਤਬਦੀਲ ਹੋ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਹਵਾ ਗੁਣਵਤਾ ਸੂਚਕ ਅੰਕ ਅੱਜ ਸਵੇਰੇ 325 ਦਰਜ ਕੀਤਾ ਗਿਆ ਸੀ।
ਹਵਾ ਪ੍ਰਦੂਸ਼ਣ ਕੱਲ੍ਹ ਬਹੁਤ ਮਾੜੀ ਕਗਾਰ ‘ਤੇ ਸੀ। ਏ.ਆਈ.ਆਰ. ਦੇ ਪੱਤਰਕਾਰ ਨੇ ਇਹ ਖੁਲਾਸਾ ਕੀਤਾ ਹੈ ਕਿ ਦਿੱਲੀ ਵਾਸੀਆਂ ਵੱਲੋਂ ਦੀਵਾਲੀ ਦਾ ਤਿਉਹਾਰ ਮਨਾਉਣ ਤੋਂ ਬਾਅਦ ਹਵਾ ਪ੍ਰਦੂਸ਼ਨ ਦਾ ਪੱਧਰ ਹੋਰ ਵੱਧ ਗਿਆ ਹੈ।
ਕੌਮੀ ਰਾਜਧਾਨੀ ‘ਚ ਅੱਜ ਸਵੇਰੇ ਬਹੁਤ ਗਹਿਰੀ ਧੁੰਦ ਸੀ, ਜਿਸ ਨਾਲ ਹਵਾ ਦੀ ਗੁਣਵੱਤਾ ਬਹੁਤ ਮਾੜੀ ਹੋ ਗਈ ਹੈ। ਬੀਤੀ ਸ਼ਾਮ ਤੋਂ ਸ਼ਹਿਰ ਦੇ ਪ੍ਰਦੂਸ਼ਣ ਨਿਗਰਾਨੀ ਕੇਂਦਰਾਂ ਨੇ ਆਨਲਾਈਨ ਸੂਚਕ ਲਾਲ ਕਰ ਦਿੱਤੇ ਹਨ ਜਿਸਦਾ ਮਤਲਬ ਹੈ ਕਿ ਹਵਾ ਦੀ ਗੁਣਵੱਤਾ ਬਹੁਤ ਘੱਟ ਹੈ।
ਸੁਪਰੀਮ ਕੋਰਟ ਨੇ ਸ਼ਾਮੀ 8 ਤੋਂ 10 ਵਜੇ ਤੱਕ ਦੋ ਘੰਟੇ ਗ੍ਰੀਨ ਪਟਾਖੇ ਚਲਾਉਣ ਦੀ ਆਗਿਆ ਦਿੱਤੀ ਸੀ, ਦਿੱਲੀ ਨਿਵਾਸੀਆਂ ਨੇ 8 ਵਜੇ ਤੱਕ ਸ਼ੁਰੂਆਤ ਬਹੁਤ ਵਧੀਆ ਗ੍ਰੀਨ ਪਟਾਖਿਆ ਅਤੇ ਘੱਟ ਪ੍ਰਦੂਸ਼ਨ ਨਾਲ ਕੀਤੀ, ਪਰ ਜਿਵੇਂ ਜਿਵੇਂ ਹਨ੍ਹੇਰਾ ਹੁੰਦਾ ਗਿਆ, ਪਟਾਖਿਆ ਦਾ ਸ਼ੋਰ ਵੀ ਵੱਧਦਾ ਗਿਆ।
ਸ਼ੁੱਕਰਵਾਰ ਤੱਕ ਕੌਮੀ ਰਾਜਧਾਨੀ ਵਿਚ ਖੁਦਾਈ ਸੰਬੰਧੀ ਸਾਰੇ ਨਿਰਮਾਣ ਕਾਰਜਾਂ ਨੂੰ ਰੋਕ ਦਿੱਤਾ ਗਿਆ ਹੈ। ਕੇਂਦਰੀ ਵਾਤਾਵਰਣ ਮੰਤਰਾਲਾ 10 ਦਿਨਾਂ ਲਈ ਛੇਤੀ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਪ੍ਰਦੂਸ਼ਣ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਅਤੇ ਰਿਪੋਰਟ ਕਰਨ ਜਾ ਰਹੀ ਹੈ।