ਚੋਣ ਕਮਿਸ਼ਨ ਨੇ ਉੜੀਸਾ ਸਰਕਾਰ ਨੂੰ ਛੱਤੀਸਗੜ੍ਹ ਨਾਲ ਲੱਗਦੀ ਸਰਹੱਦ ਸੀਲ ਕਰਨ ਦੀ ਕੀਤੀ ਬੇਨਤੀ 

ਚੋਣ ਕਮਿਸ਼ਨ ਨੇ ਉੜੀਸਾ ਸਰਕਾਰ ਨੂੰ ਕਿਹਾ ਹੈ ਕਿ ਉਹ ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਰੁਕਾਵਟ ਬਣੇ ਛੱਤੀਸਗੜ੍ਹ ਨਾਲ ਲੱਗਦੀ ਆਪਣੀ ਸਰਹੱਦ ਨੂੰ ਸੀਲ ਕਰ ਲਵੇ। ਛੱਤੀਸਗੜ੍ਹ ਵਿਚ ਵਿਧਾਨ ਸਭਾ ਚੋਣਾਂ 12 ਅਤੇ 20 ਨਵੰਬਰ ਨੂੰ ਦੋ ਪੜਾਵਾਂ ਵਿਚ ਕੀਤੀਆਂ ਜਾਣਗੀਆਂ।
ਉੜੀਸਾ ਸਰਕਾਰ ਨੇ ਛੱਤੀਸਗੜ੍ਹ ਦੀ ਸਰਹੱਦੀ ਖੇਤਰਾਂ ਦੇ ਅੱਠ ਜਿਲ੍ਹਿਆਂ ਦੇ ਅਧਿਕਾਰੀਆਂ ਨੂੰ ਘੁਸਪੈਠ ਕਰਨ ਵਾਲੇ ਮਾਓਵਾਦੀਆਂ ਦੀਆਂ ਗਤੀਵਿਧੀਆਂ ਅਤੇ ਸ਼ਰਾਬ, ਨਕਦੀ ਅਤੇ ਹੋਰ ਸਮੱਗਰੀ ਲੈ ਕੇ ਆਉਣ ਵਾਲੇ ਲੋਕਾਂ ‘ਤੇ ਨਜ਼ਰ ਰੱਖਣ ਲਈ ਕਿਹਾ ਹੈ। ਇਹ ਅੱਠ ਜ਼ਿਲ੍ਹੇ ਸੁੰਦਰਗੜ, ਝਾਰਸੁਗੁਦਾ, ਬਾਰਗੜ੍ਹ, ਨੁਆਪਾੜਾ, ਨਬਰੰਗਪੁਰ, ਮਲਕਾਨਗਿਰੀ, ਕਾਲਾਹਾਂਡੀ ਅਤੇ ਕੋਰਾਪੁਟ ਹਨ।
5 ਨਵੰਬਰ ਨੂੰ ਮੁੱਖ ਚੋਣ ਕਮਿਸ਼ਨਰ ਓ. ਪੀ. ਰਾਵਤ ਅਤੇ ਦੋ ਚੋਣ ਕਮਿਸ਼ਨਰਾਂ ਨੇ ਵੀਡੀਓ ਕਾਨਫਰੰਸ ਵਿਚ ਉੜੀਸਾ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੂੰ ਸੰਬੋਧਿਤ ਕੀਤਾ ਸੀ, ਜਿਸ ਵਿਚ ਇਨ੍ਹਾਂ ਅੱਠ ਜ਼ਿਲਿਆਂ ਦੇ ਜ਼ਿਲ੍ਹਾ ਮੈਜਿਸਟਰੇਟ ਸ਼ਾਮਿਲ ਹੋਏ ਸਨ।