ਭਾਰਤ ਅਤੇ ਦੱਖਣ ਕੋਰੀਆ ਦੇ ਮਜ਼ਬੂਤ ਸਭਿਆਚਾਰਕ ਸਬੰਧ

ਭਾਰਤ ਦੇ ਪ੍ਰਧਾਨ ਮੰਤਰੀ ਦੇ ਸੱਦੇ ‘ਤੇ ਦੱਖਣੀ ਕੋਰੀਆ ਦੀ ਪਹਿਲੀ ਔਰਤ ਕਿਮ ਜੁੰਗ-ਸੂਕ ਨੇ ਭਾਰਤ ਦਾ ਦੌਰਾ ਕੀਤਾ। ਭਾਰਤ ਅਤੇ ਦੱਖਣੀ ਕੋਰੀਆ ਦੇ ਇਤਿਹਾਸਕ, ਸਭਿਆਚਾਰਕ ਅਤੇ ਯੁੱਗਾਂ ਪੁਰਾਣੇ ਸਬੰਧਾਂ ਦੇ ਜਸ਼ਨ ਮਨਾਉਂਦਿਆਂ ਸ੍ਰੀਮਤੀ ਕਿਮ ਜੁੰਗ-ਸੂਕ ਨੇ ਉੱਤਰ ਪ੍ਰਦੇਸ਼ ਦੇ ਅਯੋਧਿਆ ਵਿੱਚ ਦੀਵਿਆਂ ਦੇ ਉਤਸ਼ਵ ਦਾ ਆਨੰਦ ਲਿਆ ਅਤੇ ਰਾਣੀ ਸੂਰੀਰਤਨਾ ਭਾਵ ਹੁਓ ਹਾਂਗ ਓਕ ਸਮਾਰਕ ਸਮਾਰੋਹ ਦੀ ਸੋਭਾ ਵਧਾਈ। 48ਵੀ ਈਸ਼ਾ ਪੂਰਬ ਵਿੱਚ ਅਯੋਧਿਆ ਦੀ ਰਾਜਕੁਮਾਰੀ ਸੂਰੀਰਤਨਾ ਨੇ ਕੋਰੀਆ ਦੇ ਰਾਜੇ ਕਿਮ ਸੂਰੋ ਨਾਲ ਵਿਆਹ ਕਰਵਾਇਆ ਸੀ। ਦੱਖਣ ਕੋਰੀਆ ਦੀ ਪਹਿਲੀ ਔਰਤ ਨੇ ਸਾਂਝੇ ਇਤਿਹਾਸਕ ਅਤੇ ਸਭਿਆਚਾਰਕ ਵਿਰਾਸਤ ‘ਤੇ ਚਰਚਾ ਕੀਤੀ ਅਤੇ ਨਾਲ ਹੀ ਆਪਸੀ ਸਮਝ ਵਧਾਉਣ ਦੇ ਉਦੇਸ਼ ਨਾਲ ਦੋਵੇਂ ਦੇਸ਼ਾਂ ਦੇ ਲੋਕਾਂ ਵਿੱਚ ਸੰਪਰਕ ਨੂੰ ਉਤਸ਼ਾਹਿਤ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਵਿਦੇਸ਼ ਮੰਤਰੀ ਸ਼ੁਸਮਾ ਸਵਰਾਜ ਨਾਲ ਬੈਠਕਾਂ ਵੀ ਕੀਤੀਆਂ।
ਕਬੀਲੇਗੌਰ ਇਹ ਹੈ ਕਿ ਭਾਰਤ ਅਤੇ ਦੱਖਣ ਕੋਰੀਆ ਦੇ ਵਿਸ਼ੇਸ਼ ਰਣਨੀਤਕ ਸਮਾਰੋਹ ਸਹਿਯੋਗ ਲਈ ਸਭਿਆਚਾਰਕ, ਇਤਿਹਾਸਿਕ ਅਤੇ ਅਧਿਆਤਮਕ ਸਬੰਧਾਂ ਨੂੰ ਉਤਸ਼ਾਹਿਤ ਕਰਨਾ ਇਕ ਮਹੱਤਵਪੂਰਨ ਕਾਰਜ ਹੈ। ਕੋਰਿਆਈ ਯੁੱਧ ਤੋਂ ਬਾਅਦ ਸ਼ਾਂਤੀ ਪ੍ਰਕਿਰਿਆ ‘ਚ ਭਾਰਤ ਨੇ ਇਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਭਾਰਤੀ ਡਿਪਲੋਮੈਟ ਕੇ.ਪੀ ਮੇਨਨ, ਜੋ ਜਾਣ-ਪਹਿਚਾਣ ਦੇ ਮੁਹਤਾਜ ਨਹੀਂ, ਕੋਰੀਆ ਦੀਆਂ ਚੌਣਾਂ ਲਈ ਸੰਯੁਕਤ ਰਾਸ਼ਟਰ ਦੁਆਰਾ 1947 ਵਿੱਚ ਭੇਜੇ ਗਏ 9 ਵਿਅਕਤੀਆਂ ਆਯੋਗ ਦੇ ਮੁੱਖੀ ਰਹੇ ਹਨ।  ਇਸ ਤੋਂ ਇਲਾਵਾ ਕੋਰਿਆਈ ਯੁੱਧ ਦੌਰਾਨ ਵਿਰੋਧੀ ਧਿਰ ਨੇ ਭਾਰਤ ਦੁਆਰਾ ਸਪਾਂਸਰ ਕੀਤੇ ਇੱਕ ਪ੍ਰਸਤਾਵ ਨੂੰ ਮੰਨ ਲਿਆ ਅਤੇ 27 ਜੁਲਾਈ 1953 ਨੂੰ ਜੰਗਬੰਦੀ ਦੀ ਘੋਸ਼ਣਾ ਕਰ ਦਿੱਤੀ ਸੀ। ਇਹ ਹੀ ਨਹੀਂ ਯੁੱਧਬੰਦੀ ਦੇ ਬਾਅਦ ਸਾਬਕਾ ਭਾਰਤੀ ਸੈਨਾ ਮੁੱਖੀ ਜਨਰਲ ਕੇ.ਐੱਸ. ਥਿਮੈਯਾ, ਜੰਗੀ ਅਧਿਕਾਰ ਹੇਠ ਦਿੱਤੇ ਨਿਰਪੱਖ ਕੋਮਾਂਤਰੀ ਸਵਦੇਸ਼ ਵਾਪਸੀ ਦੇ ਮੁੱਖੀ ਬਣਾਏ ਗਏ ਸਨ, ਜਿਨ੍ਹਾਂ ਨੇ ਯੁੱਧ ਖ਼ਤਮ ਹੋਣ ਤੋਂ ਬਾਅਦ ਉਪਜੇ ਮਨੁੱਖੀ ਸੰਕਟ ਨੂੰ ਸੁਲਝਾਉਣ ਵਿੱਚ ਸਕਾਰਾਤਮਕ ਭੂਮਿਕਾ ਨਿਭਾਈ ਸੀ।
ਹੁਣ ਦੱਖਣ ਕੋਰੀਆ ਦੀ ਨਵੀਂ ਨੀਤੀ ਅਤੇ ਭਾਰਤ ਦੀ ਪੂਰਬ ਵੱਲ ਦੀ ਕਾਰਜਮੁੱਖੀ ਨੀਤੀ ਦਾ ਸਮਾਵੇਸ਼ ਲੋਕਤੰਤਰ ਦੇ ਸਾਂਝੇ ਅੰਤਰਰਾਸ਼ਟਰੀ ਮੁੱਲਾਂ, ਮੁਕਤ-ਬਜ਼ਾਰ ਅਰਥ-ਵਿਵਸਥਾ ਅਤੇ ਨਿਆਂ ਦੇ ਸ਼ਾਸਨ ਦੇ ਅਧਾਰਿਤ ਹੈ। ਜੁਲਾਈ 2018 ਵਿੱਚ ਜਦੋਂ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ-ਇਨ ਭਾਰਤ ਦੇ ਅਧਿਕਾਰਕ ਦੌਰੇ ‘ਤੇ ਆਏ ਸਨ ਤਾਂ ਉਦੋਂ ਦੋਵਾਂ ਦੇਸ਼ਾਂ ਨੇ ਜਨਤਾ ਦੀ ਭਲਾਈ ਅਤੇ ਸ਼ਾਂਤੀ ਲਈ ਆਪਸੀ ਸਹਿਯੋਗ ਨੂੰ ਵਧਾਉਣ ਦੀ ਗੱਲ ਕਹੀ ਸੀ। ਦੱਖਣ ਕੋਰੀਆ ਪ੍ਰਧਾਨ ਮੰਤਰੀ ਮੋਦੀ ਦੀ ਪਹਿਲਾਂ ਦੀ ਕਾਰਜਮੁੱਖੀ ਵਿਦੇਸ਼ ਨੀਤੀ ਵਿੱਚ ਇਕ ਮੁੱਖ ਵਿਕਾਸਕਾਰਕ ਭਾਈਵਾਲ ਹੈ। ਕਬੀਲੇਗੌਰ ਹੈ ਕਿ ਭਾਰਤ ਦੀ ਸੰਭਾਵੀ ਪ੍ਰਗਤੀ ਸਮਤਾ ਅਤੇ ਦੱਖਣ ਕੋਰੀਆ ਦਾ ਤਕਨੀਕੀ ਗਿਆਨ, ਉਤਪਾਦਨ ਕੁਸ਼ਲਤਾ ਅਤੇ ਵਿਕਾਸ ਦੀ ਸਮਝ ਦੇ ਨਾਲ ਨਾਲ ਆਰਥਿਕ ਸੰਪੂਰਨਤਾ ਦੋਵੇਂ ਦੇਸ਼ਾਂ ਦੀ ਸਾਂਝੀ ਆਰਥਿਕ ਪ੍ਰਗਤੀ ਦੇ ਸਹਿਯੋਗੀ ਬਣਦੇ ਹਨ। ਭਾਰਤ ਵਿੱਚ ਅਧਾਰਭੂਤ ਸਰੰਚਨਾ ਬਜ਼ਾਰ ਦੀ ਯੋਗਤਾ ਨੂੰ ਪਹਿਚਾਣ ਕੇ ਦੋਵੇਂ ਪੱਖ ਕੋਰੀਆ ਦੇ ਆਰਥਿਕ ਵਿਕਾਸ ਸਹਿਯੋਗ ਫੰਡ ਅਤੇ ਐਕਸਪੋਰਟ ਕ੍ਰੇਡਿਟ ਦੇ ਰਾਹ ਕੁਝ ਯੋਜਨਾਵਾਂ ਦੀ ਤਲਾਸ਼ ਕਰ ਰਹੇ ਹਨ। ਮੇਕ ਇਨ ਇੰਡੀਆ, ਸਕਿੱਲ ਇੰਡੀਆ, ਡਿਜ਼ੀਟਲ ਇੰਡੀਆ, ਸਟਾਰਟ ਅਪ ਇੰਡੀਆ ਅਤੇ ਸਮਾਰਟ ਸਿਟੀ ਵਰਗੀਆਂ ਭਾਰਤ ਦੀਆਂ ਯੋਜਨਾਵਾਂ ਵਿੱਚ ਦੱਖਣ ਕੋਰੀਆ ਇਕ ਮਹੱਤਵਪੂਰਨ ਭਾਈਵਾਲ ਹੈ।
ਇਸ ਵਿਸ਼ੇਸ਼ ਰਣਨੀਤਿਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਬਣਾਉਂਦਿਆਂ ਭਾਰਤ ਅਤੇ ਦੱਖਣ ਕੋਰੀਆ ਨੇ ਰੱਖਿਆ ਅਤੇ ਸੁਰੱਖਿਆ ਖੇਤਰਾਂ ਵਿਚ ਫੌਰੀ ਸਹਿਯੋਗ ਦਾ ਵਿਕਾਸ ਕੀਤਾ ਹੈ ਜਿਵੇਂ ਕਿ ਫੌਜੀ ਐਕਸਚੇਂਜਾਂ, ਸਿਖਲਾਈ, ਰੱਖਿਆ ਉਦਯੋਗ ਸਹਿਯੋਗ ਅਤੇ ਖੋਜ ਤੇ ਵਿਕਾਸ ਆਦਿ। ਦੱਖਣ ਕੋਰੀਆ ਦੇ ਰੱਖਿਆ ਉਦਯੋਗ ਦੀ ਵਰਤੋ ਕਰਨੀ ਭਾਰਤ ਲਈ ਮਹੱਤਵਪੂਰਨ ਹੈ, ਕਿਉਂਕਿ ਉਹ ਘੱਟ ਲਾਗਤ ‘ਤੇ ਮਜ਼ਬੂਤ ਨਿਰਮਾਣ ਅਤੇ ਉਚ ਤਕਨੀਕਾਂ ‘ਤੇ ਅਧਾਰਿਤ ਹੈ। ਵਿਚਾਰਨਯੋਗ ਇਹ ਹੈ ਕਿ 2017 ਵਿੱਚ ਭਾਰਤ ਅਤੇ ਦੱਖਣ ਕੋਰੀਆ ਨੇ ਜਹਾਜ ਨਿਰਮਾਣ ਸਬੰਧੀ ਰੱਖਿਆ ਉਦਯੋਗ ਸਹਿਯੋਗ ਨਾਲ ਜੁੜੇ ਇਕ ਸਰਕਾਰੀ ਸਮਝੌਤੇ ‘ਤੇ ਦਸਤਖਤ ਕੀਤੇ ਸਨ। ਇਕ ਵਿਸ਼ੇਸ਼ ਰਣਨੀਤਕ ਸਾਂਝੇਦਾਰੀ ਨੂੰ ਦਰਸਾਉਂਦਿਆਂ ਦੋਵਾਂ ਦੇਸ਼ਾਂ ਨੇ ਬੰਦਰਗਾਹਾਂ ਵਿਚਕਾਰ ਰੱਖਿਆ ਖੇਤਰਾਂ ‘ਚ ਬਹਿਤਰ ਸਮਝ ਬਣਾਉਣ ਦਾ ਨਿਰਣਾ ਲਿਆ ਹੈ।
ਅੱਤਵਾਦ, ਹਿੰਸਾ ਤੇ ਕੱਟੜਵਾਦ, ਨਿਰਸ਼ਾਸਤਰੀਕਰਨ ਅਤੇ ਅਰਾਜਕਤਾ ਵਰਗੇ ਮੁੱਦਿਆਂ ‘ਤੇ ਦੋਵੇਂ ਪੱਖ ਇਕਮਤ ਹੋਏ ਹਨ। ਭਾਰਤ ਦੱਖਣ-ਕੋਰਿਆਈ ਪ੍ਰਾਇਦੀਪ ਵਿੱਚ ਪਰਮਾਣੁ-ਮੁਕਤ, ਸ਼ਾਂਤੀ ਅਤੇ ਸੁਲ੍ਹਾ ਲਈ ਰਾਸ਼ਟਰਪਤੀ ਮੂਨ ਜੇਈ-ਇਨ ਦੀ ਅਗਵਾਈ ਵਾਲੇ ਰਚਨਾਤਮਕ ਵਿਕਾਸ ਦਾ ਉਤਸ਼ਾਹਪੂਰਵਕ ਸਮਰਥਕ ਰਿਹਾ ਹੈ। ਸੰਵਾਦ ਅਤੇ ਰਾਜਨੀਤਕ ਕੋਸ਼ਿਸ਼ਾਂ ਦੁਆਰਾ ਕੋਰਿਆਈ ਪ੍ਰਾਇਦੀਪ ਵਿੱਚ ਸ਼ਾਂਤੀ ਅਤੇ ਸਥਿਰਤਾ ਲਿਆਉਣ ਲਈ ਭਾਰਤ ਨੇ ਆਪਣੇ ਸਹਿਯੋਗ ਦਾ ਪ੍ਰਸਤਾਵ ਰੱਖਿਆ ਹੈ। ਨਾਲ ਹੀ ਭਾਰਤ ਦਾ ਕਹਿਣਾ ਹੈ ਕਿ ਕੋਰਿਆਈ ਪ੍ਰਾਇਦੀਪ ਵਿੱਚ ਉੱਤਰ ਕੋਰੀਆ ਦੇ ਪਰਮਾਣੁ ਅਤੇ ਮਿਜਾਇਲ ਪ੍ਰੋਗਰਾਮ ਨੂੰ ਬੰਦ ਕਰਨ ਨੂੰ ਕੋਰਿਆਈ ਪ੍ਰਾਇਦੀਪ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨ ਨਾਲ ਜੋੜਿਆ ਜਾਣਾ ਚਾਹੀਂਦਾ ਹੈ। ਭਾਰਤ ਦਾ ਆਰਥਿਕ ਵਿਕਾਸ ਕਰਨ ਅਤੇ ਅਮੀਰ ‘ਤੇ ਗਰੀਬ ਵਿੱਚ ਸਮਾਜਿਕ ਅਤੇ ਆਰਥਿਕ ਅੰਤਰ ਨੂੰ ਘੱਟ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਉਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਭਾਰਤ-ਦੱਖਣ ਕੋਰੀਆ ਦੇ ਸਬੰਧ 1973 ਤੋਂ ਬਾਅਦ ਉਲੇਖ ਰੂਪ ‘ਚ ਗਹਿਰੇ ਹੋਏ ਹਨ। ਭਾਰਤ-ਦੱਖਣੀ ਕੋਰੀਆ ਦੀ ਵਿਸ਼ੇਸ਼ ਰਣਨੀਤਕ ਸਾਂਝੇਦਾਰੀ ਨੇ ਆਰਥਿਕ ਭਾਈਵਾਲੀ ਅਤੇ ਮਜ਼ਬੂਤ ਸੁਰੱਖਿਆ ਸਹਿਯੋਗ ਦੇ ਨਾਲ ਭਾਰਤ-ਪ੍ਰਸ਼ਾਂਤ ਖੇਤਰ ਵਿਚ ਸੁਰੱਖਿਆ ਅਤੇ ਸਥਿਰਤਾ ਦਾ ਯੋਗਦਾਨ ਪਾਇਆ ਹੈ।