ਰੱਖਿਆ ਮੰਤਰੀ ਨੇ ਜਵਾਨਾਂ ਨੂੰ ਸੋਸ਼ਲ ਮੀਡੀਆ ‘ਤੇ ਜੋ ਦਿਖਾਇਆ ਜਾਂਦਾ ਹੈ, ਉਸ ‘ਤੇ ਵਿਸ਼ਵਾਸ ਨਾ ਕਰਨ ਦੀ ਦਿੱਤੀ ਚਿਤਾਵਨੀ 

ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਜਵਾਨਾਂ ਨੂੰ ਸੋਸ਼ਲ ਮੀਡੀਆ ‘ਤੇ ਜੋ ਦਿਖਾਇਆ ਜਾਂਦਾ ਹੈ, ਉਸ ‘ਤੇ ਭਰੋਸਾ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ।
ਅਰੁਣਾਚਲ ਪ੍ਰਦੇਸ਼ ਦੇ ਹੇਯੁਲਯਾਂਗ ਵਿਚ ਅਸਲ ਕੰਟਰੋਲ ਲਾਈਨ ਦੇ ਫੌਜੀਆਂ ਨਾਲ ਗੱਲਬਾਤ ਕਰਦਿਆਂ ਰੱਖਿਆ ਮੰਤਰੀ ਨੇ ਉਨ੍ਹਾਂ ਨੂੰ ਫੇਸਬੁੱਕ ਅਤੇ ਟਵਿੱਟਰ ‘ਤੇ ਫ਼ੌਜੀਆਂ ਪ੍ਰਤੀ ਨਕਾਰਾਤਮਕ ਖ਼ਬਰਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।
ਸ੍ਰੀਮਤੀ ਸੀਤਾਰਮਨ ਨੇ ਸਰਹੱਦੀ ਚੌਂਕੀਆਂ ਨੂੰ ਚਲਾਉਣ ਵਾਲੇ ਸਾਰੇ ਜਵਾਨਾਂ ਨੂੰ ਏ.ਕੇ.47 ਵਰਗੇ ਨਵੀਨਤਮ ਹਥਿਆਰ ਦੇਣ ਵਾਲੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਸਾਡੇ ਪੱਤਰਕਾਰਾਂ ਦੀਆਂ ਰਿਪੋਰਟਾਂ ਅਨੁਸਾਰ ਉਨ੍ਹਾਂ ਨੇ ਦੀਵਾਲੀ ਮੌਕੇ ਸਾਰੇ ਸਿਪਾਹੀਆਂ ਨੂੰ ਮਠਿਆਈਆਂ ਅਤੇ ਚਾਕਲੇਟਾਂ ਵੰਡੀਆਂ ਸਨ।