ਅਫਗਾਨਿਸਤਾਨ : ਵੱਖ-ਵੱਖ ਘਟਨਾਵਾਂ ਵਿਚ ਕਰੀਬ 13 ਪੁਲਿਸ ਕਰਮਚਾਰੀਆਂ ਅਤੇ 16 ਤਾਲਿਬਾਨੀਆਂ ਦੀ ਮੌਤ

ਅਫ਼ਗਾਨਿਸਤਾਨ ਦੇ ਕੇਂਦਰੀ ਅਤੇ ਪੂਰਬੀ ਖੇਤਰ ‘ਚ ਹੋਏ ਤਾਜ਼ਾ ਤਾਲਿਬਾਨ ਹਮਲੇ ‘ਚ ਘੱਟੋ-ਘੱਟ 13 ਪੁਲਿਸ ਕਰਮਚਾਰੀ ਮਾਰੇ ਗਏ ਹਨ। ਪੂਰਬੀ ਗਜ਼ਨੀ ਸੂਬੇ ਦੇ ਕੌਂਸਲ ਮੈਂਬਰ ਗੁਲਾਮ ਹੁਸੈਨ ਚਾਂਗਜ ਨੇ ਕਿਹਾ ਕਿ ਖੁਜ਼ਿਆਨੀ ਜ਼ਿਲੇ ਵਿੱਚ ਅੱਜ ਸਵੇਰੇ ਇੱਕ ਅੱਤਵਾਦੀ ਨੇ ਪੁਲਿਸ ਚੌਕੀ ‘ਤੇ ਹਮਲਾ ਕੀਤਾ ਅਤੇ ਇੱਕ ਜ਼ਿਲ੍ਹਾ ਕਮਾਂਡਰ ਸਮੇਤ 8 ਪੁਲਿਸ ਵਾਲਿਆਂ ਦੀ ਹੱਤਿਆ ਕਰ ਦਿੱਤੀ। ਇਕ ਪੁਲਸ ਬੁਲਾਰੇ ਨੇ ਦੱਸਿਆ ਕਿ ਇੱਕ ਹੋਰ ਘਟਨਾ ਵਿਚ ਤਾਲਿਬਾਨ ਨੇ ਅੱਜ ਸਵੇਰੇ ਕੇਂਦਰੀ ਵਾਰਡਕ ਪ੍ਰਾਂਤ ਵਿਚ ਇਕ ਪੁਲਸ ਚੌਕੀ ‘ਤੇ ਹਮਲਾ ਕਰ ਦਿੱਤਾ, ਜਿਸ ਵਿਚ ਪੰਜ ਪੁਲਸ ਸਿਪਾਹੀ ਮਾਰੇ ਗਏ। ਹਮਲੇ ਵਿਚ ਤਿੰਨ ਪੁਲਸ ਕਰਮਚਾਰੀ ਵੀ ਜ਼ਖਮੀ ਹੋ ਗਏ ਸਨ। ਇਸ ਤੋਂ ਪਹਿਲਾਂ, ਅਫਗਾਨ ਫੋਰਸਾਂ ਨੇ ਬਾਘਲਾਨ ਪ੍ਰਾਂਤ ਦੇ ਦੰਡ-ਏ-ਗੋਰੀ ਇਲਾਕੇ ਦੇ ਕਈ ਪਿੰਡਾਂ ਵਿਚ ਉਨ੍ਹਾਂ 16 ਤਾਲਿਬਾਨ ਮਾਰ ਮੁਕਾਏ ਅਤੇ 19 ਹੋਰ ਜ਼ਖਮੀ ਕਰ ਦਿੱਤੇ। ਪੁਲਸ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਪਿਛਲੇ ਚਾਰ ਦਿਨਾਂ ਦੌਰਾਨ ਤਾਲਿਬਾਨ ਬਾਗੀਆਂ ਦੇ ਮੁੱਖ ਬੇਸ ਕੈਂਪ ਸਮੇਤ ਕਈ ਪਿੰਡਾਂ ਨੂੰ ਮੁੜ ਕਬਜ਼ੇ ‘ਚ ਲੈ ਲਿਆ ਹੈ।