ਛੱਤੀਸਗੜ੍ਹ ‘ਚ ਮਾਓਵਾਦੀ ਹਮਲੇ ਦੌਰਾਨ ਸੀ.ਆਈ.ਐਸ.ਐਫ. ਦੇ ਇਕ ਜਵਾਨ ਸਮੇਤ ਪੰਜ ਮੌਤਾਂ

ਛੱਤੀਸਗੜ੍ਹ ਦੇ ਬਸਤਰ ਖੇਤਰ ਦੇ ਦਾਂਤੇਵਾੜਾ ਜ਼ਿਲ੍ਹੇ ਵਿਚ ਨਕਸਲੀ ਹਮਲੇ ਵਿਚ ਇਕ ਸੁਰੱਖਿਆ ਕਰਮੀ ਸਮੇਤ ਪੰਜ ਵਿਅਕਤੀ ਮਾਰੇ ਗਏ ਹਨ। ਇਸ ਘਟਨਾ ਵਿੱਚ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ- ਸੀ.ਆਈ.ਐਸ.ਐਫ. ਦੇ ਦੋ ਹੋਰ ਜਵਾਨ ਜ਼ਖਮੀ ਹੋ ਗਏ ਸਨ। ਮਾਓਵਾਦੀਆਂ ਨੇ ਇਕ ਸ਼ਕਤੀਸ਼ਾਲੀ ਵਿਸਫੋਟਕ ਡਿਵਾਈਸ- ਆਈ.ਏ.ਡੀ. ਵਿਸਫੋਟ ਨਾਲ ਸੀ.ਟੀ.ਐਫ.ਐਫ. ਦੀ ਇਕ ਛੋਟੀ ਬੱਸ ਨੂੰ ਨਿਸ਼ਾਨਾ ਬਣਾਇਆ ਜਿਸ ਨੂੰ ਚੋਣ ਕਾਰਜਾਂ ਲਈ ਤੈਨਾਤ ਕੀਤਾ ਗਿਆ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਬੱਸ ਸੀ.ਆਈ.ਐਸ.ਐਫ. ਦੇ ਜਵਾਨਾਂ ਅਤੇ ਕੁਝ ਨਾਗਰਿਕਾਂ ਨੂੰ ਲੈ ਕੇ ਆਕਾਸ਼ਨਗਰ ਜਾ ਰਹੀ ਸੀ। ਮ੍ਰਿਤਕ ਵਿੱਚ ਸੀ.ਆਈ.ਐਸ.ਐਫ. ਹੈੱਡ ਕਾਂਸਟੇਬਲ, ਡਰਾਈਵਰ, ਕੰਡਕਟਰ ਅਤੇ ਦੋ ਨਾਗਰਿਕ ਸ਼ਾਮਿਲ ਹਨ।