ਪਾਕਿਸਤਾਨ : ਆਸੀਆ ਬੀਬੀ ਜੇਲ੍ਹ ਤੋਂ ਰਿਹਾਅ

ਆਸੀਆ ਬੀਬੀ, ਇਕ ਪਾਕਿਸਤਾਨੀ ਮਸੀਹੀ ਔਰਤ ਨੂੰ ਜੇਲ੍ਹਵਿਚ ਅੱਠ ਸਾਲ ਬਿਤਾਉਣ ਤੋਂ ਬਾਅਦ ਰਿਹਾਅ ਕੀਤਾ ਗਿਆ ਹੈ। ਪਿਛਲੇ ਹਫ਼ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਇਸਲਾਮਵਾਦੀਆਂ ਵੱਲੋਂ ਹਿੰਸਕ ਅੰਦੋਲਨ ਛੇੜ ਦਿੱਤੇ ਗਏ ਸਨ ਅਤੇ ਸਰਕਾਰ ਨੇ ਉਨ੍ਹਾਂ ਨੂੰ ਪਾਕਿਸਤਾਨ ਛੱਡਣ ਨੂੰ ਰੋਕਣ ਦੀ ਮੰਗ ‘ਤੇ ਸਹਿਮਤੀ ਦਿੱਤੀ ਸੀ। ਉਸ ਦੀ ਰਿਹਾਈ ਦੀ ਖਬਰ ਕਾਰਨ ਕੁਝ ਉਲਝਣਾਂ ਪੈਦਾ ਹੋ ਗਈਆਂ, ਜਿਸ ਵਿਚ ਇਹ ਵੀ ਅਫਵਾਹਾਂ ਪੈਦਾ ਹੋਈਆਂ ਕਿ ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਹੈ ਪਰ ਵਿਦੇਸ਼ ਮੰਤਰਾਲੇ ਨੇ ਬਾਅਦ ਵਿਚ ਕਿਹਾ ਕਿ ਉਹ ਅਜੇ ਵੀ ਪਾਕਿਸਤਾਨ ਵਿਚ ਹੈ। ਆਸੀਆ ਬੀਬੀ ਦੇ ਪਤੀ ਨੇ ਕਿਹਾ ਸੀ ਕਿ ਉਹ ਖਤਰੇ ਵਿੱਚ ਹਨ ਅਤੇ ਉਨ੍ਹਾਂ ਨੇ ਸ਼ਰਨ ਦੀ ਅਪੀਲ ਕੀਤੀ ਹੈ। ਸਮਝਿਆ ਜਾਂਦਾ ਹੈ ਕਿ ਕਈ ਪੱਛਮੀ ਦੇਸ਼ਾਂ ਨੇ ਆਸੀਆ ਬੀਬੀ ਦੇ ਪਰਿਵਾਰ ਨੂੰ ਸ਼ਰਨ ਦੇਣ ਬਾਰੇ ਚਰਚਾ ਕੀਤੀ ਹੈ।