ਪ੍ਰਧਾਨ ਮੰਤਰੀ ਵਲੋਂ ਭਾਈ ਦੂਜ ਤੇ ਲੋਕਾਂ ਨੂੰ ਮੁਬਾਰਕਬਾਦ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਈ ਦੂਜ ਦੇ ਮੌਕੇ ‘ਤੇ ਲੋਕਾਂ ਨੂੰ ਵਧਾਈ ਦਿੱਤੀ ਹੈ। ਅੱਜ ਭਾਈ ਦੂਜ ਵਜੋਂ ਭਾਈ ਤੇ ਭੈਣ ਵਿਚਕਾਰ ਵਿਸ਼ੇਸ਼ ਰਿਸ਼ਤੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਦਿਨ ਭੈਣਾਂ ਆਪਣੇ ਭਰਾ ਲਈ ਅਰਦਾਸ ਕਰਦੀਆਂ ਹਨ ਕਿ ਉਨ੍ਹਾਂ ਦਾ ਜੀਵਨ ਖੁਸ਼ੀਆਂ ਭਰਿਆ ਹੋਵੇ ਅਤੇ ਭਰਾ ਆਪਣੀਆਂ ਭੈਣਾਂ ਨੂੰ ਤੋਹਫ਼ਿਆਂ ਦੀ ਪੇਸ਼ ਕਰਦੇ ਹਨ। ਇਸ ਤਿਉਹਾਰ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਭਾਈ ਬੇਜ, ਭਥਰੂ ਦੀਵਤੀਆ, ਭਾਈ ਫੋਟੋ, ਨਿੰਗੋਲ ਚਕੂਬਾ ਅਤੇ ਭਾਈ ਟਿੱਕਾ ਦੇ ਤੌਰ ਤੇ ਮਨਾਇਆ ਜਾਂਦਾ ਹੈ।