ਬੈਡਮਿੰਟਨ: ਸਿੰਧੂ, ਸ੍ਰੀਕਾਂਤ ਚੀਨ ਓਪਨ ਦੇ ਕੁਆਰਟਰ ਫਾਈਨਲ ‘ਚ

ਬੈਡਮਿੰਟਨ ਵਿੱਚ, ਪੀ. ਵੀ. ਸਿੰਧੂ ਅਤੇ ਕਿਦੰਬੀ ਸ੍ਰੀਕਾਂਤ ਨੇ ਸਿੰਗਲਜ਼ ਦੇ ਵਰਗ ਵਿੱਚ ਚੀਨ ਓਪਨ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਓਲੰਪਿਕ ਅਤੇ ਦੋ ਵਾਰ ਦੀ ਵਿਸ਼ਵ ਚੈਂਪੀਅਨਸ਼ਿਪ ਚਾਂਦੀ ਦਾ ਤਮਗਾ ਜੇਤੂ ਸਿੰਧੂ ਨੇ ਦੂਸਰੇ ਗੇੜ ਵਿਚ ਥਾਈਲੈਂਡ ਦੀ ਬੁਸਾਨਨ ਓਂਗਬਾਮਰੂੰਗਫਨ ਨੂੰ 21-1221-15 ਨਾਲ ਮਾਤ ਦਿੱਤੀ। ਸਿੰਧੂ ਨੂੰ ਭਲਕੇ ਚੀਨ ਦੀ ਬਿੰਗਜਿਆਓ ਦਾ ਸਾਹਮਣਾ ਕਰਨਾ ਪਵੇਗਾ। ਪੁਰਸ਼ ਸਿੰਗਲਜ਼ ਦੇ ਮੁਕਾਬਲੇ ‘ਚ ਸ਼੍ਰੀਕਾਂਤ ਨੇ ਇੰਡੋਨੇਸ਼ੀਆ ਦੇ ਤੌਮੀ ਸੁਗੀਤੋਤੋ ਨੂੰ 10-21, 21-9, 21-9 ਤੋਂ ਹਰਾਇਆ। ਹੁਣ ਉਸ ਨੂੰ ਚੀਨੀ ਤਾਇਪੇ ਚੌਓ ਟੀਨ ਚੇਨ ਦਾ ਸਾਹਮਣਾ ਕਰਨਾ ਪਵੇਗਾ, ਜਿਸ ਨੇ ਇਸ ਸਾਲ ਜਕਾਰਤਾ ਏਸ਼ੀਅਨ ਖੇਡਾਂ ਵਿਚ ਚਾਂਦੀ ਦਾ ਤਮਗਾ ਜਿੱਤਿਆ ਸੀ। 2014 ਵਿਚ ਸ਼੍ਰੀਕਾਂਤ ਨੇ ਚੀਨ ਓਪਨ ਜਿੱਤਿਆ ਸੀ। ਪੁਰਸ਼ ਡਬਲਜ਼ ਵਿਚ ਭਾਰਤੀ ਜੋੜੀ ਸਾਯਰਾਜ ਰੇਡੀ ਅਤੇ ਚਿਰਾਗ ਸ਼ੈਟੀ ਨੇ ਕੁਆਰਟਰ ਫਾਈਨਲ ਵਿਚ ਦਾਖਲਾ ਲੈ ਲਿਆ ਜਿਸ ਵਿਚ ਉਨ੍ਹਾਂ ਨੇ ਇੰਡੋਨੇਸ਼ੀਆਈ ਦੀ ਡਬਲਿਊ. ਐਨ. ਆਰਿਆ ਪੰਗਕਰਾਨੀਰਾ ਅਤੇ ਏਡੀ ਯੂਸੁਫ ਸੰਤਸ਼ੋ ਨੂੰ 16-2121-14 ਅਤੇ 21 ਨਾਲ ਹਰਾਇਆ।