ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ: ਐਮ.ਸੀ.ਮੈਰੀਕਾਮ ਸਮੇਤ 8 ਭਾਰਤੀ ਮੁੱਕੇਬਾਜ਼ ਅੱਜ ਖੇਡਣਗੇ ਕੁਆਰਟਰ ਫਾਈਨਲ ਮੁਕਾਬਲੇ

ਨਵੀਂ ਦਿੱਲੀ ‘ਚ ਚੱਲ ਰਹੀ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਪੰਜ ਵਾਰ ਵਿਸ਼ਵ ਚੈਂਪੀਅਨ ਐਮ.ਸੀ.ਮੈਰੀ ਕਾਮ ਸਮੇਤ 8ਭਾਰਤੀ ਮੁੱਕੇਬਾਜ਼ ਕੁਆਰਟਰ ਫਾਈਨਲ ਮੁਕਾਬਲਿਆਂ ‘ਚ ਹਿੱਸਾ ਲੈਣਗੇ। ਸੈਮੀਫਾਈਨਲ ‘ਚ ਸਥਾਨ ਪੱਕਾ ਕਰਨ ਲਈ ਇਹ ਭਾਰਤੀ ਮੁੱਕੇਬਾਜ਼ ਰਿੰਗ ‘ਚ ਉਤਰਨਗੀਆਂ।
48 ਕਿਲੋ ਭਾਰ ਵਰਗ ‘ਚ ਮੈਰੀਕਾਮ ਦਾ ਮੁਕਾਬਲਾ ਚੀਨ ਦੀ ਵੂ ਗ਼ੂ ਨਾਲ ਹੋਵੇਗਾ।57 ਕਿਲੋ ਭਾਰ ਵਰਗ ‘ਚ ਸੋਨੀਆ ਕੋਲੰਬੀਆ ਦੀ ਯੇਨੀ ਅਰੀਅਸ ਨਾਲ ਜਦਕਿ ਪਿੰਕੀ ਰਾਣੀ 51 ਕਿਲੋ ਭਾਰ ਵਰਗ ‘ਚ ਉੱਤਰੀ ਕੋਰੀਆ ਦੀ ਪਾਂਗ ਚੋਲ ਮੀ ਨਾਲ ਮੁਕਾਬਲਾ ਕਰਨ ਲਈ ਰਿੰਗ ‘ਚ ਉਤਰੇਗੀ।81 ਕਿਲੋ ਭਾਰ ਵਰਗ ‘ਚ ਸੀਮਾ ਪੁਨੀਆ ਦਾ ਮੁਕਾਬਲਾ ਚੀਨ ਦੀ ਜ਼ਿਆਓਲੀ ਯਾਂਗ ਨਾਲ ਹੋਵੇਗਾ।