ਸ਼ਾਹਿਦ ਅਫ਼ਰੀਦੀ ਦੇ ਵਿਵਾਦਿਤ ਬਿਆਨ ਨੇ ਮਚਾਈ ਹਲਚੱਲ

ਪਾਕਿਸਤਾਨ ਦੇ ਸਾਬਕਾ ਕ੍ਰਿਕਟ ਖਿਡਾਰੀ ਅਤੇ ਕਪਤਾਨ ਸ਼ਾਹਿਦ ਅਫ਼ਰੀਦੀ ਨੇ ਹਾਲ ‘ਚ ਹੀ ਇਕ ਵਿਵਾਦਿਤ ਬਿਆਨ ਦੇ ਕੇ ਸਿਆਸੀ ਗਲਿਆਰੇ ‘ਚ ਹਲਚੱਲ ਮਚਾ ਦਿੱਤੀ ਹੈ।ਉਹ ਪਹਿਲਾਂ ਵੀ ਕਈ ਵਾਰ ਆਪਣੇ ਅਜਿਹੇ ਵਿਵਾਦਿਤ ਬਿਆਨਾਂ ਕਾਰਨ ਸੁਰਖ਼ੀਆ ‘ਚ ਰਹੇ ਹਨ।ਕੁੱਝ ਕੁ ਦਿਨ ਪਹਿਲਾਂ ਬ੍ਰਿਟੇਨ ‘ਚ ਵਿਿਦਆਰਥੀਆਂ ਨੂੰ ਸੰਬੋਧਨ ਕਰਦਿਆਂ ਅਫ਼ਰੀਦੀ ਨੇ ਕਿਹਾ ਸੀ ਕਿ ਪਾਕਿਸਤਾਨ ਕਸ਼ਮੀਰ ਨੂੰ ਕੀ ਸੰਭਾਲੇਗਾ ਕਿਉਂਕਿ ਉਹ ਆਪਣੇ ਚਾਰ ਸੂਬਿਆਂ ਨੂੰ ਸੰਭਾਲਣ ‘ਚ ਅਸਮਰੱਥ ਹੈ।ਮੀਡੀਆ ਰਿਪੋਰਟਾਂ ਅਨੁਸਾਰ ਅਫ਼ਰੀਦੀ ਨੇ ਕਿਹਾ ਹੈ ਕਿ ਪਾਕਿ ਸਰਕਾਰ ਅਤੇ ਫੌਜ ਮੁੱਖੀ ਨੇ ਹਮੇਸ਼ਾਂ ਹੀ ਅੱਤਵਾਦ ਨੂੰ ਮਹੱਤਵ ਦਿੱਤਾ ਹੈ ਅਤੇ ਨਾਲ ਹੀ ਉਹ ਭਾਰਤ ਨੂੰ ਹਰ ਤਰ੍ਹਾਂ ਨਾਲ ਨੁਕਸਾਨ ਪਹੁੰਚਾਉਣ ‘ਚ ਰੁੱਝਿਆ ਹੋਇਆ ਹੈ।ਉਨ੍ਹਾਂ ਨੂੰ ਪਾਕਿਸਤਾਨ ਅਤੇ ਇੱਥੋਂ ਦੇ ਲੋਕਾਂ ਦੀ ਕੋਈ ਚਿੰਤਾ ਨਹੀਂ ਹੈ।
ਜਿਹੜਾ ਮੁਲਕ ਕਸ਼ਮੀਰ ਦੀ ਪ੍ਰਾਪਤੀ ਲਈ ਆਪਣੇ ਹੀ ਦੇਸ਼ ਦੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ ਹੈ ਅਤੇ ਦੇਸ਼ ਦੀ ਫੌਜ ਇਸ ਰੱਵਈਏ ‘ਤੇ ਆਪਣੀ ਸਰਕਾਰ ਤੋਂ ਕਿਸੇ ਵੀ ਤਰ੍ਹਾਂ ਦੇ ਸਵਾਲ ਨਹੀਂ ਕਰ ਰਹੀ ਹੈ, ਉਸ ਮੁਲਕ ਲਈ ਅਜਿਹੇ ਸ਼ਬਦਾਂ ਦਾ ਪ੍ਰਯੋਗ ਹੈਰਾਨ ਕਰਨ ਵਾਲਾ ਨਹੀਂ ਹੈ।ਇਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਕਿਉਂ ਪਾਕਿਸਤਾਨ ਦੇ ਆਪਣੇ ਨਾਗਰਿਕ ਹੀ ਆਪਣੇ ਦੇਸ਼ ਪ੍ਰਤੀ ਇੰਨੀਆਂ ਤਿੱਖੀਆਂ ਪ੍ਰਤੀਕ੍ਰਿਆਵਾਂ ਦੇ ਰਹੇ ਹਨ।
ਮਕਬੂਜਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਾਜਾ ਫਾਰੂਕ ਹੈਦਰ ਨੇ ਅਫ਼ਰੀਦੀ ਦੇ ਇਸ ਬਿਆਨ ਦੀ ਨਿੰਦਾ ਕਰਦਿਆਂ ਕਿਹਾ ਕਿ ਉਹ ਇਸ ਲਈ ਅਜਿਹੇ ਬਿਆਨ ਦੇ ਰਿਹਾ ਹੈ ਤਾਂ ਜੋ ਉਹ ਆਈ.ਪੀ.ਐਲ. ਦਾ ਹਿੱਸਾ ਬਣ ਸਕੇ।ਜਾਵੇਦ ਮੈਂਡਾਡ ਸਮੇਤ ਹੋਰ ਸਾਬਕਾ ਕ੍ਰਿਕੇਟਰਾਂ ਨੇ ਅਫ਼ਰੀਦੀ ਨੂੰ ਸੰਵੇਦਨਸ਼ੀਲ ਸਿਆਸੀ ਮੁੱਦਿਆਂ ‘ਤੇ ਵਿਵਾਦਿਤ ਟਿੱਪਣੀ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ।
ਭਾਰਤ ‘ਚ ਅਫ਼ਰੀਦੀ ਦੇ ਇਸ ਬਿਆਨ ਦਾ ਸਵਾਗਤ ਕੀਤਾ ਗਿਆ ਹੈ।ਭਾਰਤ ਦਾ ਮੰਨਣਾ ਹੈ ਕਿ ਘੱਟੋ-ਘੱਟ ਪਾਕਿਸਤਾਨ ਵਾਸੀਆਂ ਨੂੰ ਇਹ ਅਹਿਸਾਸ ਤਾਂ ਹੋਇਆ ਕਿ ਉਹ ਕਸ਼ਮੀਰ ਨੂੰ ਹਾਸਿਲ ਕਰਨ ਦੇ ਮੁੱਦੇ ਦਾ ਅਲਾਪ ਹੋਰ ਨਹੀਂ ਗਾ ਸਕਦਾ ਹੈ।ਭਾਰਤੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਸ਼ਾਹਿਦ ਅਫ਼ਰੀਦੀ ਨੇ ਸਿਰਫ ਸੱਚ ਬੋਲਿਆ ਹੈ ਅਤੇ ਸੱਚਾਈ ਲਈ ਬੋਲਣਾ ਗਲਤ ਨਹੀਂ ਹੈ।
ਸੱਤਾਧਿਰ ਕੌਮੀ ਜਮਹੂਰੀ ਗੱਠਜੋੜ ਦੇ ਭਾਈਵਾਲ ਸਿਵ ਸੈਨਾ ਨੇ ਵੀ ਅਫ਼ਰੀਦੀ ਦੇ ਇਸ ਬਿਆਨ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਹ ਵਿਚਾਰ ਹਰ ਪਾਕਿਸਤਾਨੀ ਦੇ ਹਨ।ਸਿਵ ਸੈਨਾ ਨੇ ਆਪਣੇ ‘ਸਾਮਨਾ’ ਦੇ ਸੰਪਾਦਕੀ ‘ਚ ਲਿਿਖਆ ਹੈ ਕਿ ਪਾਕਿਸਤਾਨ ਦਹਿਸ਼ਤਗਰਦੀ ਅਤੇ ਭ੍ਰਿਸ਼ਟਾਚਾਰ ਦਾ ਸਮਰਥਨ ਕਰਨ ਕਰਕੇ ਗੰਭੀਰ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ ।ਪਾਕਿਸਤਾਨ ਨੂੰ ਆਪਣੀਆਂ ਨੀਤੀਆਂ ‘ਚ ਸੁਧਾਰ ਕਰਨ ਦੀ ਲੋੜ ਹੈ।
ਹਾਲਾਂਕਿ ਅਫ਼ਰੀਦੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਆਪਣੇ ਇਸ ਬਿਆਨ ਦੀ ਗਲਤ ਵਿਆਖਿਆ ਲਈ ਭਾਰਤੀ ਮੀਡੀਆ ਨੂੰ ਦੋਸ਼ੀ ਠਹਿਰਾ ਰਹੇ ਹਨ। ਪਰ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਵੀ ਆਪਣਾ ਕਾਰਜਭਾਰ ਸੰਭਾਲਣ ਤੋਂ ਬਾਅਦ ਅਜਿਹੇ ਕਈ ਬਿਆਨ ਦੇ ਕੇ ਪਲਟ ਗਏ ਸਨ।ਉਨ੍ਹਾਂ ਨੇ ਇਸ ਕਾਬਲੀਅਤ ਨੂੰ ਇਕ ਮਹੱਤਵਪੂਰਨ ਰਣਨੀਤੀ ਦਾ ਨਾਂਅ ਦਿੱਤਾ ਸੀ।ਹੁਣ ਜੇਕਰ ਅਫ਼ਰੀਦੀ ਵੀ ਆਪਣੇ ਕਹੇ ਸ਼ਬਦਾਂ ਤੋਂ ਮੁਨਕਰ ਹੋ ਰਹੇ ਹਨ ਤਾਂ ਉਹ ਕੁੱਝ ਨਵਾਂ ਨਹੀਂ ਕਰ ਰਹੇ , ਸਿਰਫ ਆਪਣੇ ਪ੍ਰਧਾਨ ਮੰਤਰੀ ਦੇ ਲਸ਼ਕੇ ਕਦਮ ‘ਤੇ ਚੱਲ ਰਹੇ ਹਨ।
ਭਾਵੇਂ ਕਿ ਅਫ਼ਰੀਦੀ ਦੇ ਇਸ ਬਿਆਨ ਦੀ ਕਈ ਹਲਕਿਆਂ ‘ਚ ਨਿਖੇਧੀ ਕੀਤੀ ਜਾ ਰਹੀ ਹੈ ਪਰ ਫਿਰ ਵੀ ਪਾਕਿਸਤਾਨ ‘ਚ ਬਹੁਤੇਰੇ ਲੋਕ ਉਸ ਨਾਲ ਸਹਿਮਤ ਹਨ।ਪਾਕਿਸਤਾਨੀ ਇਸ ਗੱਲ ਤੋਂ   ਵੀ ਭਲੀਭਾਂਤੀ ਜਾਣੂ ਹਨ ਕਿ 1971 ‘ਚ ਪੂਰਬੀ ਹਿੱਸੇ ‘ਚ ਕੀ ਵਾਪਰਿਆ ਸੀ।ਇਸ ਦੇ ਨਾਲ ਹੀ ਸਿੰਧ, ਬਲੋਚਿਸਤਾਨ ਅਤੇ ਖੈਬਰ-ਪਖਤੂਖਵਾ ‘ਚ ਵੱਧ ਰਹੀਆਂ ਵੱਖਵਾਦੀ ਤਾਕਤਾਂ ਤੋਂ ਵੀ ਉਹ ਜਾਣੂ ਹਨ।ਇੰਨਾਂ ਸੂਬਿਆਂ ‘ਚ ਬਹੁਤ ਸਾਰੇ ਵੱਖਵਾਦੀ ਅੰਦੋਲਨ ਜਾਰੀ ਹਨ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਇੰਨਾਂ ਕਾਰਨਾ ਵੱਲ ਧਿਆਨ ਖਿੱਚਣ ਲਈ ਬਲੋਚੀ, ਸਿੰਧੀ ਅਤੇ ਪਸ਼ਤੋਈ ਕਾਰਜਸ਼ੀਲ ਹਨ।ਉਨ੍ਹਾਂ ਨੂੰ ਉਮੀਦ ਹੈ ਕਿ ਇੱਕ ਦਿਨ ਉਹ ਜ਼ਰੂਰ ਸਫਲ ਹੋਣਗੇ।
ਬਲੋਚਿਸਤਾਨ ਦੇ ਲੋਕ ਪਹਿਲਾਂ ਹੀ ਚੀਨ –ਪਾਕਿਸਤਾਨ ਆਰਥਿਕ ਗਲਿਆਰੇ ਦੇ ਖਿਲਾਫ ਹਨ ਜੋ ਕਿ ਇੱਥੋਂ ਹੋ ਕੇ ਲੰਘਦਾ ਹੈ ਅਤੇ ਸੂਬੇ ਦੇ ਕੁਦਰਤੀ ਸਰੋਤਾਂ ਨੂੰ ਛੱਡਣ ਲਈ ਲੋਕਾਂ ਨੂੰ ਮਜ਼ਬੂਰ ਕਰ ਰਿਹਾ ਹੈ।ਬਲੋਚਿਸਤਾਨ ‘ਚ ਪਾਕਿਸਤਾਨ ਦਾ 45% ਖਣਿਜ ਸੰਸਾਧਨਾ ਦਾ ਹਿੱਸਾ ਹੈ।ਬਲੋਚੀ ਨਾਗਰਿਕ ਪਾਕਿ ਦੇ ਸਭ ਤੋਂ ਘੱਟ ਪੜ੍ਹੇ ਨਾਗਰਿਕ ਹਨ।ਇੱਥੇ ਸੰਪਰਕ ਦੀ ਘਾਟ ਅਤੇ ਸਭ ਤੋਂ ਪਛੜਿਆ ਖੇਤਰ ਹੈ।3/4 ਬਲੋਚੀ ਮਹਿਲਾਵਾਂ ਅਨਪੜ੍ਹ ਹਨ।ਅੱਧੇ ਨਾਲੋਂ ਵੱਧ ਸੂਬੇ ‘ਚ ਬਿਜਲੀ ਦੀ ਪਹੁੰਚ ਨਹੀਂ ਹੈ ਅਤੇ ਨਾਲ ਹੀ ਸਿੰਧੀ ਭਾਈਚਾਰੇ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਵੱਖਰੇ ਰਾਜ ਦੀ ਮੰਗ ਵੀ ਕੀਤੀ ਜਾ ਰਹੀ ਹੈ।
ਅਸਲ ਇਹ ਉਹ ਚੁਣੌਤੀਆਂ ਹਨ ਜਿੰਨਾਂ ਦਾ ਪਾਕਿਸਤਾਨ ਮੌਜੂਦਾ ਸਮੇਂ ‘ਚ ਸਾਹਮਣਾ ਕਰ ਰਿਹਾ ਹੈ। ਪਾਕਿਸਤਾਨ ਆਪਣੀਆਂ ਅੰਦਰੂਨੀ ਮੁਸ਼ਕਿਲਾਂ ਤੋਂ ਮੂੰਹ ਮੋੜ ਕਸ਼ਮੀਰ ਦੇ ਮੁੱਦੇ ‘ਤੇ ਭਾਰਤ ਨਾਲ ਹਰ ਸਮੇਂ ਲੜਦਾ ਰਹਿੰਦਾ ਹੈ।ਪਾਕਿਸਤਾਨ ਨੂੰ ਪਹਿਲਾਂ ਆਪਣੀ ਆਰਥਿਕ ਸਥਿਤੀ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ।ਦੇਸ਼ ‘ਚ ਲੋਕ ਗਰੀਬੀ ਦੀ ਗੰਭੀਰ ਸਮੱਸਿਆ ਨਾਲ ਦੋ-ਚਾਰ ਹੋ ਰਹੇ ਹਨ। ਅੱਤਵਾਦ ਦਾ ਵਿਰੋਧ ਕਰਨ ਦੀ ਬਜਾਏ ਪਾਕਿਸਤਾਨ ਅੱਤਵਾਦੀ ਸਮੂਹਾਂ ਨੂੰ ਹਿਮਾਇਤ ਦੇ ਰਿਹਾ ਹੈ।ਪਾਕਿਸਤਾਨ ਨੇ ਮੁੰਬਈ ਧਮਾਕੇ ਦੇ ਮੁੱਖ ਸਾਜਿਸ਼ਕਾਰ ਹਾਫਿਜ਼ ਸਾਇਦ ਤੋਂ ਵੀ ਪਾਬੰਦੀਆਂ ਹਟਾ ਦਿੱਤੀਆਂ ਹਨ।
ਅਜਿਹੇ ਹਾਲਾਤਾਂ ‘ਚ ਜੇਕਰ ਸ਼ਾਹਿਤ ਅਫ਼ਰੀਦੀ ਨੇ ਸੱਚ ਬੋਲਿਆ ਹੈ ਤਾਂ ਨਾ ਉਸ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ ਬਲਕਿ ਪਾਕਿਸਤਾਨੀ ਸਰਕਾਰ ਅਤੇ ਹੋਰ ਦੂਜੀਆਂ ਤਾਕਤਾਂ ਜੋ ਕਿ ਦੇਸ਼ ‘ਚ ਆਪਣੀ ਹਕੂਮਤ ਚਲਾ ਰਹੀਆਂ ਹਨ ਉਨ੍ਹਾਂ ਨੂੰ ਇਸ ਨੂੰ ਇਕ ਚਿਤਾਵਨੀ ਦੇ ਰੂਪ ‘ਚ ਵੀ ਲੈਣਾ ਚਾਹੀਦਾ ਹੈ।