ਸਯੁੰਕਤ ਰਾਜ: ਸ਼ਿਕਾਗੋ ‘ਚ ਇੱਕ ਹਸਪਤਾਲ ‘ਚ ਗੋਲੀਬਾਰੀ ਦੌਰਾਨ ਦੋ ਮੌਤਾਂ ਅਤੇ 1 ਪੁਲਿਸਕਰਮੀ ਸਮੇਤ 2 ਜ਼ਖ਼ਮੀ

ਸਯੁੰਕਤ ਰਾਜ ‘ਚ, ਸ਼ਿਕਾਗੋ ਦੇ ਇੱਕ ਹਸਪਤਾਲ ‘ਚ ਗੋਲੀਬਾਰੀ ਦੀ ਘਟਨਾ ਵਾਪਰੀ ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦੋ ਵਿਅਕਤੀ, ਜਿਨ੍ਹਾਂ ਵਿਚੋਂ ਇੱਕ ਪੁਲਿਸਕਰਮੀ ਵੀ ਸੀ, ਨੂੰ ਗੰਭੀਰ ਸੱਟਾਂ ਆਈਆਂ ਹਨ।

ਗੋਲੀਬਾਰੀ ਦੀ ਇਸ ਘਟਨਾ ਦੇ ਉਦੇਸ਼ ਬਾਰੇ ਹਾਲੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਇਸ ਘਟਨਾ ਦੇ ਦੌਰਾਨ ਹਥਿਆਰਬੰਦ ਪੁਲਿਸ ਤੁਰੰਤ ਘਟਨਾ ਸਥਾਨ ‘ਤੇ ਪਹੁੰਚੀ। ਮਰਸੀ ਹਸਪਤਾਲ ਨੇ ਟਵਿੱਟਰ ‘ਤੇ ਕਿਹਾ ਕਿ ਗੋਲੀਬਾਰੀ ਬੰਦ ਹੋ ਚੁੱਕੀ ਹੈ ਅਤੇ ਮਰੀਜ਼ ਠੀਕ-ਠਾਕ ਹਨ।