ਇਸ ਸਾਲ ਮਨਰੇਗਾ ‘ਤੇ 60000 ਕਰੋੜ ਰੁਪਏ ਖਰਚੇ ਜਾਣਗੇ: ਵਿੱਤ ਮੰਤਰੀ

ਵਿੱਤ ਮੰਤਰੀ ਅਰੁਣ ਜੇਤਲੀ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਸਾਲ ਮਹਾਤਮਾ ਗਾਂਧੀ ਕੌਮੀ ਦਿਹਾਤੀ ਰੁਜ਼ਗਾਰ ਗਰੰਟੀ ਐਕਟ ਜਾਨੀ ਕਿ ਮਨਰੇਗਾ ‘ਤੇ ਲਗਭਗ 60 ਹਜ਼ਾਰ ਕਰੋੜ ਰੁਪਏ ਖ਼ਰਚ ਕੀਤੇ ਜਾਣਗੇ।
ਵਿੱਤ ਮੰਤਰੀ ਅਰੁਣ ਜੇਟਲੀ ਨੇ ਕਿਹਾ ਹੈ ਕਿ ਐਨ.ਡੀ.ਏ. ਸਰਕਾਰ ਨੇ ਗ੍ਰਾਮੀਣ ਖੇਤਰਾਂ ਵਿੱਚ ਭਾਰੀ ਸੰਸਾਧਨ ਉਪਲਭਧ ਕਰਵਾਏ ਹਨ, ਜਿਸ ਨਾਲ ਬੁਨਿਆਦੀ ਬਣਤਰ ਅਤੇ ਲੋਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਆਇਆ ਹੈ।
ਆਪਣੀ ਫੇਸਬੁੱਕ ਪੋਸਟ ਵਿੱਚ ਸ੍ਰੀ ਜੇਟਲੀ ਨੇ ਕਿਹਾ ਹੈ ਕਿ ਨਿਵੇਸ਼ ਵਿੱਚ ਸਲਾਨਾ ਵਾਧੇ ਨਾਲ ਜੇਕਰ ਇਸ ਪੱਧਰ ਦਾ ਨਿਵੇਸ਼ ਗ੍ਰਾਮੀਣ ਜਾਂ ਦਿਹਾਤੀ ਖੇਤਰਾਂ ਵਿੱਚ ਦੋ ਦਹਾਕਿਆਂ ਤੱਕ ਜਾਰੀ ਰਹਿੰਦਾ ਹੈ ਤਾਂ ਉੱਥੇ ਵੀ ਸ਼ਹਿਰਾਂ ਵਰਗੀਆਂ ਜਨ-ਸੁਵਿਧਾਵਾਂ ਅਤੇ ਬੁਨਿਆਦੀ ਬਣਤਰ ਮੁਹੱਈਆ ਹੋ ਜਾਵੇਗੀ।
ਸ੍ਰੀ ਜੇਟਲੀ ਨੇ ਕਿਹਾ ਕਿ 2014 ਸੱਤਾ ਵਿੱਚ ਆਉਣ ਤੋਂ ਬਾਅਦ ਐਨ.ਡੀ.ਏ. ਸਰਕਾਰ ਨੇ ਪਿੰਡਾਂ ਵਿੱਚ ਜੀਵਨ ਡੂ ਗੁਣਵੱਤਾ ਸੁਧਾਰਨ ਲਈ ਬਹੁ-ਪੱਖੀ ਰਣਨੀਤੀ ਤਿਆਰ ਕੀਤੀ ਕੀਤੀ ਹੈ ਤਾਂ ਕਿ ਪਿੰਡਾਂ ਵਿੱਚ ਨਿਵੇਸ਼ ਦੀ ਮਾਤਰਾ ਵਧੇ ਅਤੇ ਭਾਰਤੀ ਕਿਸਾਨ ਆਤਮ-ਨਿਰਭਰ ਹੋ ਸਕੇ।
ਸ੍ਰੀ ਜੇਟਲੀ ਨੇ ਕਿਹਾ ਕਿ ਖੇਤੀ ਦੀ ਉਤਪਾਦਕਤਾ ਅਤੇ ਕਿਸਾਨਾਂ ਦੀ ਆਮਦਨੀ ਵਿੱਚ ਵਾਧੇ ਲਈ ਸਰਕਾਰ ਨੇ ਪਸ਼ੂ-ਪਾਲਣ, ਡੇਅਰੀ ਅਤੇ ਮੱਛੀ ਪਾਲਣ ‘ਤੇ ਆਪਣੇ ਖਰਚੇ ਪਹਿਲਾਂ ਹੀ ਵਧਾ ਦਿੱਤੇ ਹਨ। ਸਭ ਤੋਂ ਗਰੀਬ ਲੋਕਾਂ ਦੀ ਮਦਦ ਲਈ ਮਨਰੇਗਾ ਤਹਿਤ ਇਸ ਸਾਲ ਛੇ ਖਰਬ ਰੁਪਏ ਖਰਚ ਕੀਤੇ ਜਾਣਗੇ।