ਨਵੀਂ ਦਿੱਲੀ ਵਿਚ ਸੱਭਿਆਚਾਰਕ ਵਿਰਾਸਤ ਸੰਭਾਲ ਲਈ ਯੂਰਪੀ ਯੂਨੀਅਨ ਅਤੇ ਭਾਰਤ ਵਿਚਾਲੇ ਸਾਂਝੇਦਾਰੀ ‘ਤੇ ਦੋ-ਰੋਜ਼ਾ ਕਾਨਫਰੰਸ ਸ਼ੁਰੂ

ਯੂਰਪੀਅਨ ਯੂਨੀਅਨ ਅਤੇ ਭਾਰਤ ਦੇ ਸੱਭਿਆਚਾਰਕ ਵਿਰਾਸਤ ਸੰਭਾਲ ਲਈ ਸਾਂਝੇਦਾਰੀ ਦੇ ਦੋ ਦਿਨਾਂ ਸੰਮੇਲਨ ਨੂੰ ਮੰਗਲਵਾਰ ਨਵੀਂ ਦਿੱਲੀ ਵਿਖੇ ਸ਼ੁਰੂ ਕੀਤਾ ਗਿਆ। 30 ਤੋਂ ਵੱਧ ਪ੍ਰਮੁੱਖ ਮਾਹਿਰ ਸਭਿਆਚਾਰਕ ਵਿਰਸੇ ਦੀ ਸਾਂਭ ਸੰਭਾਲ ਸਬੰਧੀ ਮੁੱਦਿਆਂ ‘ਤੇ ਚਰਚਾ ਕਰ ਰਹੇ ਹਨ ਅਤੇ ਜਲਵਾਯੂ ਤਬਦੀਲੀ ਤੇ ਸ਼ਹਿਰੀਕਰਨ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਨਵੇਂ ਹੱਲ ਲੱਭ ਰਹੇ ਹਨ।
ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸਾਂਝੇ ਸਕੱਤਰ, ਸੱਭਿਆਚਾਰਕ ਮੰਤਰਾਲੇ, ਨਿਰੂਪਮਾ ਕੋਟਰੂ ਨੇ ਕਿਹਾ ਕਿ ਵਿਰਾਸਤ ਦੀ ਮੌਜੂਦਾ ਪ੍ਰਣਾਲੀ, ਅਭਿਆਸਾਂ ਅਤੇ ਮਹਾਰਤਾਂ ਨੂੰ ਮੁੜ ਵਿਚਾਰਨ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵਿਰਾਸਤ ਸਬੰਧੀ ਗੱਲਬਾਤ ਨੂੰ ਉਤਸ਼ਾਹਿਤ ਕਰਨ ਤੇ ਇਸ ਦੇ ਪ੍ਰਚਾਰ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਇਸ ਖੇਤਰ ਵਿਚ ਨੌਕਰੀਆਂ ਸਿਰਜਣ ‘ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ।