ਰਾਜਸਥਾਨ ਅਤੇ ਤੇਲੰਗਾਨਾ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਅੱਜ ਹੋਵੇਗਾ ਖ਼ਤਮ

ਰਾਜਸਥਾਨ ਅਤੇ ਤੇਲੰਗਾਨਾ ਵਿਧਾਨ ਸਭਾ ਚੌਣਾਂ ਲਈ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ। ਵੋਟਾਂ ਸ਼ੁਕਰਵਾਰ ਨੂੰ ਹੋਣਗੀਆਂ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕਾਂਗਰਸ ਮੁੱਖੀ ਰਾਹੁਲ ਗਾਂਧੀ ਸਮੇਤ ਭਾਜਪਾ ਅਤੇ ਕਾਂਗਰਸ ਦੋਵੇਂ ਪਾਰਟੀਆਂ ਬਹੁਤ ਸਾਰੇ ਨੇਤਾਵਾਂ ਨੇ ਆਪਣੇ ਆਪਣੇ ਉਮੀਦਵਾਰਾਂ ਦੇ ਸਮਰਥਨ ਵਿੱਚ ਚੌਣ-ਸਭਾਵਾਂ ਨੂੰ ਸੰਬੋਧਿਤ ਕੀਤਾ। ਕੱਲ੍ਹ ਸ਼ਾਮ ਜੈਪੁਰ ਵਿੱਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਦੋਸ਼ ਲਗਾਇਆ ਕਿ ਕਾਂਗਰਸ ਦੇ ਕੰਮ ਕਰਨ ਦੇ ਤਰੀਕੇ ਕਾਰਨ ਹੀ ਰਾਜਸਥਾਨ ਨੂੰ ਬੀਮਾਰ ਸੂਬੇ ਵਿੱਚ ਗਿਣਿਆ ਜਾਣ ਲੱਗਿਆ ਹੈ।
ਉਨ੍ਹਾਂ ਨੇ ਕਿਹਾ ਕਿ 65 ਸਾਲਾਂ ਵਿੱਚ ਬਹੁਤ ਸਾਰੀਆਂ ਸਰਕਾਰਾਂ ਆ ਕੇ ਚਲੀਆਂ ਗਈਆਂ, ਦਿੱਲੀ ‘ਤੇ ਚਾਰ ਚਾਰ ਸਾਲ ਪੀੜ੍ਹੀਆਂ ਬੈਠੀਆਂ, ਪਰ ਰਾਜਸਥਾਨ ਵਿੱਚ ਕੁੱਲ 11 ਮੈਡੀਕਲ ਕਾਲਜ ਹੀ ਬਣੇ ਅਤੇ ਵਸੁੰਧਰਾ ਜੀ ਨੇ ਪੰਜ ਸਾਲ ਵਿੱਚ 11 ਮੈਡੀਕਲ ਕਾਲਜ ਬਣਵਾਏ। ਜੋ ਕੰਮ ਵਸੁੰਧਰਾ ਜੀ ਨੇ ਪੰਜ ਸਾਲਾਂ ਵਿੱਚ ਕੀਤਾ, ਉਹ ਕੰਮ ਕਰਨ ਵਿੱਚ ਕਾਂਗਰਸ ਨੂੰ 65 ਸਾਲ ਲੱਗ ਗਏ।
ਇਸ ਦੌਰਾਨ ਕਾਂਗਰਸ ਮੁੱਖੀ ਰਾਹੁਲ ਗਾਂਧੀ ਨੇ ਕੱਲ੍ਹ ਰਾਜ ਵਿੱਚ ਤਿੰਨ ਜਨ-ਸਭਾਵਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਵਸੁੰਧਰਾ ਰਾਜੇ ਕੋਲ ਆਮ ਲੋਕਾਂ ਲਈ ਸਮਾਂ ਨਹੀ ਹੈ। ਸ੍ਰੀ ਰਾਹੁਲ ਗਾਂਧੀ ਨੇ ਰਾਜ ਵਿੱਚ ਕਿਸਾਨਾਂ ਦੇ ਫਾਇਦਿਆਂ ਲਈ ਭੋਜਨ ਪ੍ਰਕਿਰਿਆ ਸਬੰਧੀ ਕਾਰਖਾਨੇ ਲਗਵਾਉਣ ਦੀ ਗੱਲ ਵੀ ਕੀਤੀ।