ਟਰਕੀ ਵੱਲੋਂ ਪੱਤਰਕਾਰ ਖਾਸ਼ੋਗੀ ਦੀ ਹੱਤਿਆ ਦੇ ਮਾਮਲੇ ‘ਚ ਦੋ ਸਾਊਦੀ ਅਧਿਕਾਰੀਆਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ

ਪੱਤਰਕਾਰ ਜਮਾਲ ਖਾਸ਼ੋਗੀ ਦੀ ਹੱਤਿਆ ਦੇ ਮਾਮਲੇ ‘ਚ ਸਾਊਦੀ ਅਰਬ ਦੇ ਸਾਬਕਾ ਡਿਪਟੀ ਇੰਟੈਲੀਜੈਂਸ ਮੁਖੀ ਅਤੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਇਕ ਸਾਬਕਾ ਸਹਿਯੋਗੀ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਇਸਤਾਂਬੁਲ ਦੇ ਮੁਖ ਪ੍ਰੌਸੀਕਿਊਟਰ ਦੇ ਦਫਤਰ ਨੇ ਪੇਨਲ ਕੋਰਟ ਵਿਚ ਜਨਰਲ ਅਹਿਮਦ ਆਸਰੀ ਅਤੇ ਸੌਦ ਅਲ-ਕਾਹਟਨੀ ਦੇ ਖਿਲਾਫ ਅਰਜ਼ੀ ਦਾਇਰ ਕੀਤੀ ਹੈ। ਸਥਾਨਕ ਮੀਡੀਆ ਨੇ ਇੱਕ ਸਰਕਾਰੀ ਬਿਆਨ ਦਾ ਹਵਾਲਾ ਦੇ ਕੇ ਕਿਹਾ ਕਿ ਇਸ ਗੱਲ ‘ਤੇ ਸ਼ੱਕ ਹੈ ਕਿ ਆਸਿਰੀ ਅਤੇ ਕਾਹਲਾਨੀ ਜਮਾਲ ਖਾਸ਼ੋਗੀ ਦੀ ਹੱਤਿਆ ਦੇ ਯੋਜਨਾਕਾਰਾਂ ਵਿਚ ਸ਼ਾਮਲ ਸਨ। ਬਿਊਰੋ ਨਿਊਜ਼ ਏਜੰਸੀ ਨੇ ਇਕ ਸੀਨੀਅਰ ਤੁਰਕੀ ਅਧਿਕਾਰੀ ਦਾ ਹਵਾਲਾ ਦਿੱਤਾ ਹੈ ਕਿ ਇਹ ਕਦਮ ਇਸ ਵਿਚਾਰ ਨੂੰ ਦਰਸਾਉਂਦਾ ਹੈ ਕਿ ਸਾਊਦੀ ਅਥਾਰਟੀ ਦੋ ਸਾਊਦੀ ਅਧਿਕਾਰੀਆਂ ਵਿਰੁੱਧ ਰਸਮੀ ਕਾਰਵਾਈ ਨਹੀਂ ਕਰੇਗੀ।