ਪੁਰਸ਼ ਵਿਸ਼ਵ ਹਾਕੀ ਕੱਪ ‘ਚ ਜਰਮਨੀ ਨੇ ਨੀਦਰਲੈਂਡ ਨੂੰ ਹਰਾਇਆ 4-1 ਨਾਲ, ਪਾਕਿਸਤਾਨ ‘ਤੇ ਮਲੇਸ਼ੀਆ ਦਾ 1-1 ਨਾਲ ਡਰਾਅ

ਦੋ ਵਾਰ ਚੈਂਪੀਅਨ ਰਹਿ ਚੁੱਕੀ ਜਰਮਨੀ ਪਿਛਲੇ ਵਿਸ਼ਵ ਕੱਪ ਦੀ ਉਪ ਜੇਤੂ ਨੀਦਰਲੈਂਡ ਨੂੰ ਪੂਲ ਡੀ ਦੇ ਆਪਣੇ ਦੂਜੇ ਮੈਚ ਵਿਚ 4-1 ਨਾਲ ਹਰਾ ਕੇ ਬੁੱਧਵਾਰ ਤੋਂ ਚੱਲ ਰਹੇ ਮਰਦਾਂ ਦੇ ਵਿਸ਼ਵ ਹਾਕੀ ਕੱਪ ਦੇ ਕੁਆਟਰ ਫਾਈਨਲ ਵਿੱਚ ਪਹੁੰਚਣ ਦੇ ਹੋਰ ਨੇੜੇ ਹੋ ਗਏ ਹਨ।

ਇਸ ਜਿੱਤ ਦੇ ਸਦਕਾ ਜਰਮਨੀ ਪੂਲ-ਡੀ ਵਿਚ ਸਿਖਰਲੇ ਸਥਾਨ ‘ਤੇ ਪਹੁੰਚ ਗਈ ਹੈ ਅਤੇ ਨੀਦਰਲੈਂਡ ਦੋ ਜਿੱਤਾਂ ਨਾਲ ਛੇ ਅੰਕਾਂ ਨਾਲ ਤੀਜੇ ਸਥਾਨ ‘ਤੇ ਹੈ। ਜਰਮਨੀ ਨੇ ਪਹਿਲਾਂ ਆਪਣੇ ਪਹਿਲੇ ਮੈਚ ਵਿੱਚ ਪਾਕਿਸਤਾਨ ਨੂੰ 1-0 ਨਾਲ ਹਰਾਇਆ ਸੀ ਜਦੋਂ ਕਿ ਨੀਦਰਲੈਂਡ ਨੇ ਮਲੇਸ਼ੀਆ ਨੂੰ 7-0 ਨਾਲ ਹਰਾਇਆ ਸੀ।

ਦੂਜੇ ਮੈਚ ਵਿੱਚ ਪਾਕਿਸਤਾਨ ਅਤੇ ਮਲੇਸ਼ੀਆ ਨੇ 1-1 ਨਾਲ ਬਰਾਬਰੀ ਦਾ ਮੈਚ ਖੇਡਿਆ। ਇਸ ਦੇ ਨਾਲ ਹੀ ਪਾਕਿਸਤਾਨ ਨੇ ਆਪਣੀ ਤੀਜਾ ਸਥਾਨ ਬਣਾਇਆ ਹੋਇਆ ਹੈ ਅਤੇ ਮਲੇਸ਼ੀਆ ਚੌਥੇ ਸਥਾਨ ‘ਤੇ ਹੈ। ਕੱਲ੍ਹ ਨੂੰ ਪੂਲ ਮੈਚ-ਏ ਵਿੱਚ ਸਪੇਨ ਦਾ ਨਿਉਜ਼ੀਲੈਂਡ ਨਾਲ ਮੈਚ ਸ਼ਾਮ 5 ਵਜੇ ਤੱਕ ਖਤਮ ਹੋ ਜਾਵੇਗਾ ਅਤੇ ਸ਼ਾਮ 7 ਵਜੇ ਅਰਜਨਟੀਨਾ ਦਾ ਸਾਹਮਣਾ ਫਰਾਂਸ ਨਾਲ ਹੋਵੇਗਾ।