ਸਰਕਾਰ ਵਲੋਂ ਗੰਗਾ ਨੈਸ਼ਨਲ ਮਿਸ਼ਨ ਦੇ ਹੇਠ 24 ਹਜ਼ਾਰ ਰੁਪਏ ਦੇ 254 ਪ੍ਰਾਜੈਕਟਾਂ ਨੂੰ ਪ੍ਰਵਾਨਗੀ

ਸਰਕਾਰ ਨੇ ਗੰਗਾ ਲਈ ਨੈਸ਼ਨਲ ਮਿਸ਼ਨ ਦੇ ਤਹਿਤ 24 ਹਜ਼ਾਰ ਕਰੋੜ ਰੁਪਏ ਦੇ 254 ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ। ਜਲ ਸਰੋਤਨਦੀ ਵਿਕਾਸ ਅਤੇ ਗੰਗਾ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਕਰੀਬ ਪੰਜ ਹਜ਼ਾਰ ਕਰੋੜ ਰੁਪਏ ਪਿਛਲੇ ਚਾਰ ਸਾਲ ਚ ਖਰਚ ਕੀਤੇ ਗਏ ਹਨ। ਸ੍ਰੀ ਗਡਕਰੀ ਨਵੀਂ ਦਿੱਲੀ ਵਿਚ ਭਾਰਤ ਜਲ ਪ੍ਰਭਾਵ ਸੰਮੇਲਨ 2018 ਦਾ ਉਦਘਾਟਨ ਕਰਨ ਤੋਂ ਬਾਅਦ ਬੋਲ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਪ੍ਰੋਗਰਾਮ ਦੇ ਤਹਿਤ ਅਗਲੇ ਸਾਲ ਲਈ ਇਕ ਹੋਰ ਪ੍ਰੋਗਰਾਮ ਤਿਆਰ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਸਾਫ ਗੰਗਾ ਪ੍ਰੋਗਰਾਮ ਤੇ ਪੰਜ ਸਾਲਾਂ ਲਈ 20 ਹਜ਼ਾਰ ਕਰੋੜ ਰੁਪਏ ਰਾਖਵੇਂ ਰੱਖੇ ਹਨ।