ਅਗਨੀ-V ਦਾ ਸਫਲਤਾਪੂਰਵਕ ਲਾਂਚ

ਓਡੀਸ਼ਾ ਦੇ ਡਾ. ਅਬਦੁਲ ਕਲਾਮ ਟਾਪੂ ਤੋਂ ਪਰਮਾਣੂ ਹਥਿਆਰ ਲੈ ਜਾਣ ਯੋਗ ਲੰਬੀ ਦੂਰੀ ਦੀ ਬੈਲਸਟਿਕ ਮਿਜਾਈਲ ਅਗਨੀ-V ਦੇ ਸਫ਼ਲ ਲਾਂਚ ਨੇ ਦੇਸ਼ ਦੀ ਸਮਰੱਥਾ ਨੂੰ ਬਹੁਤ ਜ਼ਿਆਦਾ ਮਜ਼ਬੂਤ ਕੀਤਾ ਹੈ। ਇਤਫਾਕਨ ਸਤਹਿ ਤੋਂ ਸਤਹਿ ‘ਤੇ ਮਾਰ ਸਕਣ ਦੇ ਸਮੱਰਥ ਦੇਸ਼ ਵਿੱਚ ਨਿਰਮਾਣਿਤ ਮਿਜਾਇਲ ਦਾ ਸੱਤਵਾਂ ਪਰੀਖਣ ਹੈ। ਇਸ ਮਿਜਾਇਲ ਨੂੰ ਦੇਸ਼ ਇਹੋ ਸਮੇਂ ਸ਼ਾਮਿਲ ਕਰ ਰਿਹਾ ਹੈ, ਜਦੋਂ ਭਾਰਤ ਦਾ ਗੁਆਂਡੀ ਸੁਰੱਖਿਆ ਸਬੰਧੀ ਖਤਰੇ ਪੈਦਾ ਕਰ ਰਿਹਾ ਹੈ। ਭਾਰਤ ਪਰਮਾਣੁ ਹਥਿਆਰਾਂ ਦੀ “ਪਹਿਲਾਂ ਇਸਤੇਮਾਲ ਨਾ ਕਰਨ” (ਐਨ.ਐਫ.ਯੂ) ਦੀ ਨੀਤੀ ਰੱਖਦਾ ਹੈ ਅਤੇ ਇਸਦੇ ਇਰਾਦੇ ਇਸਦੀਆਂ ਨੀਤੀਆਂ ਅਤੇ ਇਸਦੀਆਂ ਗਤੀਵਿਧੀਆਂ ਵੀ ਭੂਗੋਲਿਕ ਅਖੰਡਤਾ, ਮਨੁੱਖੀ ਸ੍ਰੋਤਾਂ ਦਾ ਵਿਕਾਸ, ਸਥਿਰ ਆਰਥਿਕ ਵਿਕਾਸ ਅਤੇ ਕਾਨੂੰਨ ਅਧਾਰਿਤ ਵਿਵਸਥਾ ਦੀ ਸੁਰੱਖਿਆ ‘ਤੇ ਧਿਆਨ ਕੇਂਦਰਿਤ ਇਕ ਗੈਰ-ਵਿਸਤਾਰਵਾਦੀ ਰਣਨੀਤੀ ਦੇ ਅਨੁਕੂਲ ਹੈ। ਭਾਰਤ ਦਾ ਮੁੱਖ ਧਿਆਨ ਵਿਰੋਧ ਦੇ ਜ਼ਰੀਏ ਸ਼ਾਂਤੀ ਸਥਾਪਿਤ ਕਰਨ ‘ਤੇ ਕੇਂਦਰਿਤ ਕਰਨਾ ਹੈ।
ਸੈਨਾ ਸਮੱਰਥਾ ਦਾ ਵਿਕਾਸ ਵਿਰੋਧ ਰਣਨੀਤੀ ਦਾ ਇਕ ਮੁੱਖ ਤੱਤ ਹੈ, ਜੋ ਆਮ ਤੌਰ ‘ਤੇ ਮਿਜਾਇਲ ਯੁੱਧ ਸ਼ਕਤੀ ਅਤੇ ਵਿਰੋਧ ਸਮੱਰਥਾ ਵਿੱਚ ਵਾਧਾ ਕਰਦਾ ਹੈ। ਲੰਬੀ ਦੂਰੀ ਤੱਕ ਮਾਰ ਸਕਣ ਦੀ ਸਮੱਰਥਾ ਰੱਖਣ ਵਾਲੇ ਹਥਿਆਰਾਂ ਵਿੱਚ ਦੋ ਸ਼ਕਤੀਆਂ ਬਹੁਤ ਜ਼ਿਆਦਾ ਹੁੰਦੀਆਂ ਹਨ। ਪਹਿਲੀ ਸਮੱਰਥਾ ਜ਼ਿਆਦਾ ਤੀਬਰ ਲੜਾਈ ਵਾਲੇ ਖੇਤਰ ‘ਤੇ ਚੌਕਸੀ ਨਾਲ ਤਾਇਨਾਤ ਰਹਿਣ ਦੀ ਹੁੰਦੀ ਹੈ ਅਤੇ ਦੂਜੀ ਸਮੱਰਥਾ ਲੜਾਈ ਵਾਲੇ ਖੇਤਰ ਦਾ ਵਿਸ਼ਤਾਰ ਕਰਨ ਵਾਲੇ ਦੂਰ-ਸਥਾਈ ਟੀਚਿਆਂ ‘ਤੇ ਪ੍ਰਹਾਰ ਕਰਨ ਦੀ ਹੁੰਦੀ ਹੈ। ਇਹ ਕਾਰਕ ਵਿਰੋਧ ਸਮੱਰਥਾ ਦੇ ਮਹੱਤਵਪੂਰਨ ਤੱਤ ਹਨ। ਇਕ ਪਰਮਾਣੁ ਹਥਿਆਰ ਲੈ ਜਾਣ ਦੇ ਸਾਧਨ ਵਜੋਂ 5000 ਕਿ.ਮੀ. ਦੀ ਮੌਜੂਦਾ ਰੇਂਜ ਨਾਲ ਅਗਨੀ-V ਸਾਰੇ ਸੰਭਾਵਿਕ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ। ਅਗਨੀ-V ਪਰਮਾਣੁ ਵਿਰੋਧ ਦੇ ਮੌਜੂਦਾ ਮਹੱਤਵ ਨੂੰ ਵਧਾਉਂਦੀ ਹੈ, ਕਿਉਂਕਿ “ਦੂਜੇ ਪ੍ਰਹਾਰ” ਲਈ ਵੱਖ ਵੱਖ ਵਿਕਲਪ ਹਨ। ਇਤਫਾਕਨ ਇਕ ਪਰੰਪਰਿਕ ਵਾਰਹੇਡ ਵਾਲੇ ਇਕ ਲੰਬੀ ਦੂਰੀ ਦੇ ਹਥਿਆਰ, ਖ਼ਾਸ ਤੌਰ ‘ਤੇ ਬਹੁ-ਖੰਡੀ ਸੁਤੰਤਰ ਪੁਨਰ ਪ੍ਰਵੇਸ਼ ਵਾਹਨਾਂ (ਐਮ.ਆਈ.ਆਰ.ਵੀ.) ਦੇ ਸਹਿਯੋਗ ਵਿੱਚ ਵੀ ਓਪਰੇਸ਼ਨ ਉਪਯੋਗਤਾ ਹੁੰਦੀ ਹੈ। ਇਸ ਨੂੰ ਗੈਰ-ਪਰਮਾਣੁ ਇਕਾਈਆਂ ਤੋਂ ਬਚਣ ਲਈ ਤਾਇਨਾਤ ਕੀਤਾ ਜਾਂਦਾ ਹੈ। ਹਥਿਆਰਾਂ ਦੀ ਰਣਨੀਤਿਕ ਤਾਇਨਾਤੀ ਲਈ ਇਸਦੀ ਭੂਗੋਲਿਕ ਲੰਬਾਈ ਅਤੇ ਚੌੜਾਈ ਦੀ ਵਰਤੋ ਕਰ ਕੇ ਹਿੰਦ ਮਹਾਸਾਗਰ ਖੇਤਰ (ਆਈ.ਓ.ਆਰ.) ਨੂੰ ਵੀ ਕਵਰ ਕੀਤਾ ਜਾ ਸਕਦਾ ਹੈ।
ਹਿੰਦ ਮਹਾਂਸਾਗਰ ਵਿੱਚ ਸੰਪਰਕ ਦੇ ਸਮੁੰਦਰੀ ਮਾਰਗ ਭਾਰਤੀ ਅਰਥ-ਵਿਵਸਥਾ ਅਤੇ ਭਾਰਤੀ ਨੌ-ਸੈਨਿਕ ਸੰਪਤੀ ਦੀ ਜੀਵਨ-ਰੇਖਾ ਹੈ, ਜੋ ਇਨ੍ਹਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਦੀ ਹੈ। ਬਹਰਹਾਲ ਹਿੰਦ ਮਹਾਂਸਾਗਰ ਦੀ ਗਤੀਸ਼ੀਲਤਾ ਹੌਲੀ ਹੌਲੀ ਬਦਲ ਰਹੀ ਹੈ। ਹਿੰਦ ਮਹਾਂਸਾਗਰ ਖੇਤਰ ਦੇ ਨਜ਼ਦੀਕ ਖੇਤਰੀ ਸ਼ਕਤੀਆਂ ਵਾਲੇ ਦੇਸ਼ ਮੂਲਭੂਤ ਸਰੰਚਨਾ ਦੇ ਸਹਿਯੋਗ ਨਾਲ ਆਪਣੀ ਫ਼ੌਜ ਤਾਇਨਾਤੀ ਵਿੱਚ ਵਾਧਾ ਕਰ ਰਹੇ ਹਨ ਅਤੇ ਭਾਰਤੀ ਹਿੱਤਾਂ ਦਾ ਉਲੰਘਣ ਕਰ ਸਕਦੇ ਹਨ। ਯੁੱਧ ਸਬੰਧੀ ਸਮੁੰਦਰੀ ਜਹਾਜਾਂ ਦੀ ਤਾਇਨਾਤੀ ਦੇ ਸਹਿਯੋਗ ਨਾਲ ਭਾਰਤੀ ਸਮੁੰਦਰੀ ਡੋਮੈਨ ਜਾਗਰੂਕਤਾ ਉਪਕਰਣ ਵਿੱਚ ਭਾਰਤ ਹਵਾਈ ਸੈਨਾ ਪ੍ਰਗਤੀ ਕਰ ਚੁੱਕੀ ਹੈ ਅਤੇ ਯੁੱਧ ਲਈ ਸਹਿਯੋਗੀ ਵਿਮਾਨ ਕਾਨੂੰਨ ਅਧਾਰਿਤ ਵਿਵਸਥਾ ਦੀ ਰੱਖਿਆ ਲਈ ਹਿੰਦ ਮਹਾਂਸਾਗਰ ਦੇ ਇਕ ਵਿਸ਼ਾਲ ਖੇਤਰ ‘ਤੇ ਅਪਣਾ ਦਬਦਬਾ ਬਣਾਈ ਰੱਖ ਸਕਦਾ ਹੈ। ਜੇਕਰ ਵਾਧੂ ਖੇਤਰੀ ਸ਼ਕਤੀਆਂ ਆਪਣੇ ਵਿਮਾਨ ਵਾਹਕ ਇਸ ਖੇਤਰ ਵਿੱਚ ਤਾਇਨਾਤ ਕਰਦੀ ਹੈ ਤਾਂ ਸਮੀਕਰਨ ਬਦਲ ਸਕਦੇ ਹਨ। ਇਕ ਵਾਹਕ ਯੁੱਧ ਸਮੂਹ ਦੇ ਹਿੱਸਿਆਂ ਦੇ ਰੂਪ ਵਿੱਚ ਵਿਮਾਨ ਵਾਹਕ ਨਿਰਪੱਖਤਾ ਵਜੋਂ ਅਪਰੇਸ਼ਨਲ ਅਤੇ ਲੌਜਿਸਟਿਕਸ ਇਮਤਿਹਾਨ ਲਈ ਕਈ ਯੁੱਧਕ ਅਤੇ ਸਹਿਯੋਗੀ ਜਹਾਜਾਂ ਨਾਲ ਤਾਇਨਾਤ ਕੀਤੇ ਜਾਂਦੇ ਹਨ। ਬ੍ਰਹਾਮੋਸ ਵਰਗੇ ਹਵਾਈ ਵਾਹਨ ਲੰਬੀ ਦੂਰੀ ਦੀ ਕਰੂਜ ਮਿਜਾਇਲ ਪ੍ਰਭਾਵਸ਼ਾਲੀ ਵਿਰੋਧ ਸਮੱਰਥਾ ਪ੍ਰਦਾਨ ਕਰਦੀ ਹੈ, ਪਰ ਲੰਬੀ ਰੇਂਜ ਦੀ ਏਅਰ ਪਾਵਰ ਦੀ ਨਿਰੰਤਰ ਤਾਇਨਾਤੀ ਵਿੱਚ ਕਾਫੀ ਪੈਸੇ ਦੀ ਜ਼ਰੂਰਤ ਹੁੰਦੀ ਹੈ। ਇਸ ਤਰ੍ਹਾਂ ਦੇ ਲੈਂਡਸਕੇਪ ਵਿੱਚ ਐਮ.ਆਈ.ਆਰ.ਵੀ. ਨਾਲ ਅਗਨੀ-V ਵਰਗੀ ਇਕ ਪਰੰਪਰਿਕ ਵਾਰਹੇਡ ਬੈਲਸਟਿਕ ਮਿਜਾਇਲ ਘੱਟ ਲਾਗਤ ਦੀ ਹੋ ਸਕਦੀ ਹੈ।
ਇਕ ਸੀ.ਬੀ.ਜੀ. ਦਾ ਵਿਰੋਧ ਕਰਨ ਲਈ ਇਕ ਪਰੰਪਰਿਕ ਵਾਰਹੇਡ ਨਾਲ ਅਗਨੀ-V ਲਈ ਗਤੀਸ਼ੀਲ ਮਕਸਦਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਤਰਾਸ਼ਣ ਦੀ ਯੋਗਤਾ ਨੂੰ ਲੱਭਣ ਅਤੇ ਵਿਕਸਿਤ ਕਰਨ ਦੀ ਲੋੜ ਹੁੰਦੀ ਹੈ। ਖੇਤਰ ਵਿੱਚ ਮਿਜਾਇਲ ਦੇ ਪਹੁੰਚਣ ਦਾ ਅਨੁਮਾਨਿਤ ਸਮਾਂ (ਈ.ਟੀ.ਏ.) ਅਤੇ ਇਸਦੇ ਪ੍ਰਾਜੈਕਸ਼ਨ ਵਿੱਚ ਲੱਗਣ ਵਾਲੇ ਸਮੇਂ ਦੇ ਅੰਤਰਾਲ ਅਤੇ ਮਕਸਦ ਪ੍ਰਣਾਲੀ ਦੀ ਅਨੁਮਾਨਿਤ ਤੀਬਰਤਾ ਦੇ ਅਧਾਰਿਤ ਅਗਨੀ-V ਵਿੱਚ ਲੱਗਿਆ ਸੈਂਸਰ ਇਸਦੇ ਟੀਚਾ ਕੀਤੇ ਟੀਚਾ ਪ੍ਰਣਾਲੀ ਲਈ ਲਗਭਗ 3000 ਵਰਗ ਕਿ.ਮੀ ਦੇ ਇਕ ਖੇਤਰ ਨੂੰ ਸਕੈਨ ਕਰਨ ਦੇ ਸਮੱਰਥ ਹੈ। ਇਕ ਮੋਬਾਇਲ ਟੀਚੇ ‘ਤੇ ਬਹੁਤ ਹੀ ਤੀਬਰ ਗਤੀ ਨਾਲ ਪੋਕ ਮਿਸ਼ਨ ਦੀਆਂ ਜਟਿਲਤਾਵਾਂ ਨੂੰ ਵਧਾਉਂਦਾ ਹੈ।
ਹਥਿਆਰਬੰਦੀ ਵਿੱਚ ਹੁਣ ਭਾਰਤ ਕੋਲ 700 ਕਿ.ਮੀ. ਰੇਂਜ ਦੀ ਅਗਨੀ-1, 2000 ਕਿ.ਮੀ. ਰੇਂਜ ਦੀ ਅਗਨੀ-॥, 2500 ਕਿ.ਮੀ. ਤੋਂ 3500 ਕਿ.ਮੀ. ਰੇਂਜ ਦੀ ਅਗਨੀ-III ਅਤੇ ਅਗਨੀ-IV ਮਿਜਾਇਲਾਂ ਹਨ।
21ਵੀੰ ਸਦੀ ਦੇ ਸੂਬਿਆਂ ਲਈ ਹਾਈਬ੍ਰੇਡ ਖਤਰੇ ਦੇ ਰੂਪ ਵਿੱਚ ਵਾਸਤਵਿਕ ਅਤੇ ਆਭਾਸੀ ਹਥਿਆਰਾਂ ਦੇ ਵੱਡੇ ਮਿਸ਼ਰਣ ਦਾ ਗਵਾਹ ਬਣ ਰਹੀ ਹੈ, ਫਿਰ ਵੀ ਲੰਬੀ ਦੂਰੀ ਦੀ ਮਿਜਾਇਲ ਵਾਂਗ ਕਾਈਨੇਟਿਕ ਹਥਿਆਰ “ਯੁੱਧ ਨਹੀਂ ਸ਼ਾਂਤੀ ਨਹੀਂ” ਵਾਲੀ ਸਥਿਤੀ ਵਿੱਚ ਇਕ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।
ਇਕ ਵਿਮਾਨ ਵਾਹਕ ਪੋਤ ਦੀ ਤਰ੍ਹਾਂ ਗਤੀਸ਼ੀਲ ਟੀਚੇ ‘ਤੇ ਪੋਕ ਕਰਨ ਦੀ ਯੋਗਤਾ ਅਤੇ ਇਕ ਪਰੰਪਰਿਕ ਵਾਰਹੇਡ ਨਾਲ ਅਗਨੀ-V ਦਾ ਅੱਗੇ ਦਾ ਵਿਕਾਸ ਹਿੰਦ ਮਹਾਂਸਾਗਰ ਖੇਤਰ ‘ਤੇ ਪ੍ਰਭੂਸੱਤਾ ਕਾਇਮ ਕਰਨ ਦੀ ਕੋਸ਼ਿਸ਼ ਵਿੱਚ ਲੱਗੀਆਂ ਦੁਸ਼ਮਨੀ ਸ਼ਕਤੀਆਂ ਨਾਲ ਮੁਕਾਬਲਾ ਕਰਨ ਦੇ ਮਾਮਲੇ ‘ਚ ਭਾਰਤ ਨੂੰ ਇਜਾਜ਼ਤ ਦੇਵੇਗਾ। ਇਸ ਖੇਤਰ ਦੇ ਵਿਕਾਸ ਅਤੇ ਪ੍ਰਗਤੀ ਲਈ ਹਿੰਦ ਮਹਾਂਸਾਗਰ ਖੇਤਰ ਵਿੱਚ ਸ਼ਾਂਤੀ, ਸਥਿਰਤਾ ਅਤੇ ਆਵਾਜਾਈ ਕਾਇਮ ਰੱਖਣ ਲਈ ਇਸ ਤਰ੍ਹਾਂ ਦੀਆਂ ਨਿਵਾਰਕ ਸ਼ਕਤੀਆਂ ਮਦਦਗਾਰ ਹੋਣਗੀਆਂ।