ਮੈਰੀ ਕੋਮ ਨੂੰ ਮੇਥੀਓਲੀਮਾ ਟਾਈਟਲ ਨਾਲ ਕੀਤਾ ਸਨਮਾਨਿਤ 

ਮਨੀਪੁਰ ਸਰਕਾਰ ਨੇ ਕੱਲ੍ਹ ਇੰਫਾਲ ਦੇ ਇਕ ਸਮਾਗਮ ਦੌਰਾਨ ਏ.ਆਈ.ਬੀ.ਏ. ਵਿਸ਼ਵ ਮਹਿਲਾ ਮੁੱਕੇਬਾਜ ਗੋਲਡ ਮੈਡਲ ਜੇਤੂ ਐੱਮ. ਸੀ. ਮੈਰੀਕੋਮ ਨੂੰ “ਮੇਥੀਓਲੀਮਾ” (ਉੱਤਮ ਰਾਣੀ) ਦੇ ਨਾਂ ਨਾਲ ਸਨਮਾਨਿਤ ਕੀਤਾ।
ਇਸ ਮੌਕੇ ਸੂਬੇ ਦੇ ਮੁੱਖ ਮੰਤਰੀ ਐਨ. ਬੀਰੇਨ ਸਿੰਘ ਨੇ ਉਨ੍ਹਾਂ ਨੂੰ ਦਸ ਲੱਖ ਰੁਪਏ ਦਾ ਚੈਕ ਦਿੱਤਾ। ਮੁੱਖ ਮੰਤਰੀ ਨੇ ਇਹ ਐਲਾਨ ਵੀ ਕੀਤਾ ਕਿ ਗੇਮ ਪਿੰਡ ਵੱਲ ਦੇ ਇੰਫਾਲ ਵੈਸਟ ਡੀ.ਸੀ. ਰੋਡ ਨੂੰ ਐਮ.ਸੀ. ਮੈਰੀ ਕੋਮ ਰੋਡ ਵਜੋਂ ਨਾਮਜ਼ਦ ਕੀਤਾ ਜਾਵੇਗਾ।