ਪੁਰਸ਼ ਹਾਕੀ ਵਿਸ਼ਵ ਕੱਪ : ਕੁਆਰਟਰ ਫਾਈਨਲ ਵਿੱਚ ਅੱਜ ਭਾਰਤ-ਨੀਦਰਲੈਂਡ ਦੀ ਟੱਕਰ

ਭਾਰਤ ਅੱਜ ਸ਼ਾਮ ਭੁਵਨੇਸ਼ਵਰ ਵਿੱਚ ਪੁਰਸ਼ ਹਾਕੀ ਵਰਲਡ ਕੱਪ ਦੇ ਕੁਆਰਟਰ ਫਾਈਨਲਜ਼ ਵਿੱਚ ਨੀਦਰਲੈਂਡ ਨਾਲ ਮੁਕਾਬਲਾ ਕਰੇਗਾ। ਮੈਚ ਸਵੇਰੇ 7 ਵਜੇ ਤੋਂ ਸ਼ੁਰੂ ਹੋਵੇਗਾ। ਭਾਰਤ ਨੇ ਸਿੱਧੇ ਤੌਰ ‘ਤੇ ਆਖਰੀ -8 ਮੁਕਾਬਲਿਆਂ ਵਿਚ ਕੁਆਲੀਫਾਈ ਕੀਤਾ ਸੀ ਜਿਸ ਵਿਚ ਦੋ ਜਿੱਤਾਂ ਅਤੇ ਇੱਕ ਡਰਾਅ ਨਾਲ ਗਰੁੱਪ-ਸੀ ਦੇ ਸਿਖਰ ‘ਤੇ ਰਿਹਾ ਸੀ। ਦੂਜੇ ਪਾਸੇ ਨੀਦਰਲੈਂਡ ਨੇ ਕਰੌਸ-ਓਵਰ ਮੈਚ ਵਿਚ ਕੈਨੇਡਾ ਨੂੰ 5-0 ਨਾਲ ਹਰਾਉਣ ਤੋਂ ਬਾਅਦ ਕੁਆਰਟਰ ਫਾਈਨਲ ਵਿਚ ਥਾਂ ਬਣਾਈ। ਦੂਜੇ ਕੁਆਰਟਰ-ਫਾਈਨਲ ਵਿੱਚ ਅੱਜ ਜਰਮਨੀ 4:45 ਵਜੇ ਬੈਲਜੀਅਮ ਦਾ ਸਾਹਮਣਾ ਕਰੇਗੀ। ਜਰਮਨੀ ਪੂਲ-ਡੀ ਦੇ ਸਿਖਰ ਤੇ ਚੋਟੀ ਦੇ ਸਥਾਨ ‘ਤੇ ਰਿਹਾ। ਜਦਕਿ ਬੈਲਜੀਅਮ ਨੇ ਪਾਕਿਸਤਾਨ ਨੂੰ 5-0 ਨਾਲ ਹਰਾ ਕੇ ਕੁਆਰਟਰ ਫਾਈਨਲ ‘ਤੇ ਕਬਜ਼ਾ ਕਰ ਲਿਆ। ਅੱਜ ਦੇ ਮੈਚ ਆਖਰੀ ਦੋ ਸੈਮੀਫਾਈਨਲ ਸਥਾਨਾਂ ਨੂੰ ਨਿਰਧਾਰਤ ਕਰਨਗੇ। ਕੱਲ ਸ਼ਾਮ ਨੂੰ ਦੋ ਵਾਰ ਦੇ ਸਾਬਕਾ ਚੈਂਪੀਅਨ ਆਸਟਰੇਲੀਆ ਅਤੇ ਇੰਗਲੈਂਡ ਨੇ ਕੁਆਟਰਫਾਈਨਲ ਗੇਮ ਜਿੱਤਣ ਤੋਂ ਬਾਅਦ ਆਖ਼ਰੀ ਚਾਰ ‘ਚ ਦਾਖਲਾ ਲਿਆ।