ਭਾਰਤ ਅਤੇ ਰੂਸ ਦੁਵੱਲੇ ਰੱਖਿਆ ਸਹਿਯੋਗ ਦੀ ਤਰੱਕੀ ਤੋਂ ਸੰਤੁਸ਼ਟ

ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਅਤੇ ਉਨ੍ਹਾਂ ਦੀ ਰੂਸੀ ਹਮਰੁਤਬਾ ਜਨਰਲ ਸਰਗੇਈ ਸ਼ੋਇਗੂ ਨੇ ਵੀਰਵਾਰ ਨੂੰ ਦੁਵੱਲੀ ਰੱਖਿਆ ਸਹਿਯੋਗ ਦੇਣ ਦੀ ਗਤੀਸ਼ੀਲਤਾ ਅਤੇ ਤਰੱਕੀ ‘ਤੇ ਤਸੱਲੀ ਪ੍ਰਗਟ ਕੀਤੀ ਹੈ। ਦੋਵੇਂ ਮੰਤਰੀਆਂ ਨੇ ਨਵੀਂ ਦਿੱਲੀ ਵਿਚ ਆਈ.ਆਰ.ਆਈ.ਜੀ.ਸੀ-ਐਮ.ਟੀ.ਸੀ. ਮਿਲਟਰੀ ਤਕਨੀਕੀ ਸਹਿਯੋਗ ਬਾਰੇ ਭਾਰਤ-ਰੂਸ ਅੰਤਰ-ਸਰਕਾਰੀ ਕਮਿਸ਼ਨ ਦੀ 18ਵੀਂ ਬੈਠਕ ਵਿਚ ਹਿੱਸਾ ਲਿਆ। ਬੈਠਕ ਦੌਰਾਨ ਦੋਵੇਂ ਧਿਰਾਂ ਨੇ ਰੱਖਿਆ ਸਾਜ਼ੋ-ਸਾਮਾਨ, ਉਦਯੋਗ ਅਤੇ ਦੋਵਾਂ ਮੁਲਕਾਂ ਦੇ ਵਿਚਕਾਰ ਤਕਨੀਕੀ ਸੰਬੰਧਾਂ ਦੇ ਨਾਲ-ਨਾਲ ਵਿਕਰੀ ਦੇ ਸਮਰਥਨ ਅਤੇ ਰੂਸੀ ਮੂਲ ਦੇ ਫੌਜੀ ਸਾਧਨਾਂ ਨੂੰ ਅਪਗ੍ਰੇਡ ਕਰਨ ਦੇ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ।