ਬੈਡਮਿੰਟਨ ਵਰਲਡ ਟੂਰ ਫਾਈਨਲ : ਚੀਨ ਦੇ ਗੁਆਂਗਜੋ ਵਿੱਚ ਅੱਜ ਨੋਜ਼ੋਮੀ ਓਕੁਹਾਰਾ ਤੇ ਪੀ.ਵੀ. ਸਿੰਧੂ ਦਾ ਹੋਵੇਗਾ ਖਿਤਾਬੀ ਮੁਕਾਬਲਾ

ਭਾਰਤ ਦੀ ਬੈਡਮਿੰਟਨ ਸਟਾਰ ਪੀ.ਵੀ. ਸਿੰਧੂ ਅੱਜ ਚੀਨ ਦੇ ਗੁਆਂਗਜੋ ਵਿੱਚ ਬੈਡਮਿੰਟਨ ਵਰਲਡ ਟੂਰ ਫਾਈਨਲ ਦੇ ਮਹਿਲਾ ਸਿੰਗਲ ਦੇ ਖਿਤਾਬੀ ਮੁਕਾਬਲੇ ਲਈ ਜਾਪਾਨ ਦੀ ਨੋਜ਼ੋਮੀ ਓਕੁਹਾਰਾ ਦਾ ਮੁਕਾਬਲਾ ਕਰੇਗੀ।

ਗੌਰਤਲਬ ਹੈ ਕਿ ਬੀਤੇ ਦਿਨ ਸਿੰਧੂ ਨੇ ਥਾਈਲੈਂਡ ਦੀ ਬੈਡਮਿੰਟਨ ਖਿਡਾਰਨ ਰਚਾਨੋਕ ਇੰਟਾਨਨ ਉੱਤੇ ਇੱਕ ਸ਼ਾਨਦਾਰ ਜਿੱਤ ਦੇ ਨਾਲ ਟੂਰਨਾਮੈਂਟ ਦੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕੀਤੀ ਸੀ। ਸਿੰਧੂ ਨੇ 54 ਮਿੰਟ ਵਿੱਚ ਇੰਟਾਨਨ ਨੂੰ 21-16, 25-23 ਅੰਕਾਂ ਨਾਲ ਹਰਾਇਆ। ਕਾਬਿਲੇਗੌਰ ਹੈ ਕਿ ਇੰਟਾਨਨ ਉੱਤੇ ਇਹ ਉਸ ਦੀ ਤੀਜੀ ਜਿੱਤ ਸੀ।