ਮਹਿੰਦਾ ਰਾਜਪਕਸ਼ੇ ਦੇ ਅਸਤੀਫੇ ਮਗਰੋਂ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਦੇ ਤੌਰ ਤੇ ਅੱਜ ਸਹੁੰ ਚੁੱਕਣਗੇ ਰਾਨਿਲ ਵਿਕਰਮਸਿੰਘੇ

ਸ਼੍ਰੀ ਲੰਕਾ ਵਿੱਚ ਮਹਿੰਦਰਾ ਰਾਜਪਕਸ਼ੇ ਦੁਆਰਾ ਅਸਤੀਫਾ ਦੇਣ ਦੇ ਬਾਅਦ ਅੱਜ ਸ਼੍ਰੀ ਰਾਨਿਲ ਵਿਕਰਮਸਿੰਘੇ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸਹੁੰ ਚੁਕਾਈ ਜਾਵੇਗੀ।

ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਅਤੇ 26 ਅਕਤੂਬਰ ਨੂੰ ਸ਼੍ਰੀ ਰਾਜਪਕਸ਼ੇ ਦੀ ਨਿਯੁਕਤੀ ਦੇ ਨਾਲ ਸ਼ੁਰੂ ਹੋਏ ਕਈ ਹਫਤਿਆਂ ਦੇ ਸਿਆਸੀ ਡਰਾਮੇ ਮਗਰੋਂ ਸ਼੍ਰੀ ਵਿਕਰਮਸਿੰਘੇ ਇੱਕ ਵਾਰੀ ਫਿਰ ਵਾਪਸੀ ਕਰਨਗੇ।

ਗੌਰਤਲਬ ਹੈ ਕਿ ਕੱਲ੍ਹ ਤੱਕ 30 ਮੈਂਬਰੀ ਕੈਬਨਿਟ ਨੂੰ ਸਹੁੰ ਚੁਕਾਏ ਜਾਣ ਦੀ ਉਮੀਦ ਹੈ।