ਉੱਤਰ ਪੂਰਬ ‘ਚ ਦੂਰਸੰਚਾਰ ਬੁਨਿਆਦੀ ਢਾਂਚੇ ਨੂੰ ਹੋਰ ਮਜਬੂਤ ਕੀਤਾ ਜਾਵੇ : ਮਨੋਜ ਸਿਨਹਾ

ਸੰਚਾਰ ਮੰਤਰੀ ਮਨੋਜ ਸਿਨਹਾ ਨੇ ਕਿਹਾ ਹੈ ਕਿ ਉੱਤਰ ਪੂਰਬ ਵਿਚ ਦੂਰਸੰਚਾਰ ਬੁਨਿਆਦੀ ਢਾਂਚੇ ਨੂੰ ਹੋਰ ਅੱਗੇ ਵਧਾ ਦਿੱਤਾ ਜਾਵੇਗਾ। ਲੋਕ ਸਭਾ ਵਿਚ ਮੈਂਬਰਾਂ ਦੇ ਪ੍ਰਸ਼ਨ ਕਾਲ ਦੌਰਾਨ ਹੋਈ ਕੱਲ੍ਹ ਬਹਿਸ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਕੇਂਦਰ ਨੇ ਇਸ ਸਬੰਧ ਵਿਚ ਰਾਜਾਂ ਨੂੰ ਪ੍ਰਕ੍ਰਿਆ ਵਿਚ ਬੋਰਡ ਤੇ ਲਿਆਉਣ ਲਈ ਸਲਾਹ ਮਸ਼ਵਰਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬਿਆਂ ਨੂੰ ਪਹਾੜੀ ਖੇਤਰਾਂ ਵਿਚ ਸੰਚਾਰ ਟਾਵਰਾਂ ਨੂੰ ਬਿਨਾਂ ਕਿਸੇ ਦੇਰੀ ਦੇ ਸਥਾਪਤ ਕਰਨ ਲਈ ਆਗਿਆ ਪੱਤਰ ਪ੍ਰਾਪਤ ਕਰਨ ਵਿਚ ਬੀ.ਐਸ.ਐਨ.ਐਲ. ਦੀ ਸਹਾਇਤਾ ਕਰਨੀ ਪੈਂਦੀ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰ-ਪੂਰਬ ਵਿਚ ਸੰਚਾਰ ਢਾਂਚੇ ਦੀ ਮਜ਼ਬੂਤੀ ਲਈ ਹਜ਼ਾਰ ਪੰਜ ਸੌ ਕਰੋੜ ਰੁਪਏ ਦੇ ਪ੍ਰਾਜੈਕਟ ਹੇਠਲੇ ਖੇਤਰਾਂ ਵਿਚ  ਟੈਲੀਕਾਮ ਸਹੂਲਤਾਂ ਨੂੰ ਮਹੱਤਵਪੂਰਨ ਢੰਗ ਨਾਲ ਸੁਧਾਰਨ ਵਿਚ ਮਦਦ ਕਰਨਗੇ।