ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਤਿੰਨ ਪੁਲਾੜ ਯਾਤਰੀਆਂ ਦੀ ਵਾਪਸੀ

ਕੌਮਾਂਤਰੀ ਪੁਲਾੜ ਸਟੇਸ਼ਨ ਤੋਂ ਛੇ ਮਹੀਨਿਆਂ ਬਾਅਦ ਤਿੰਨ ਪੁਲਾੜ ਯਾਤਰੀ ਧਰਤੀ ਉੱਤੇ ਵਾਪਸ ਆ ਗਏ ਹਨ।
ਨਾਸਾ ਦੇ ਸੇਰੇਨਾ ਅਓਨੋਨ-ਚਾਂਸਲਰ, ਰੂਸ ਤੋਂ ਸੇਰਗੇਈ ਪ੍ਰਕੋਪੀਏਵ ਅਤੇ ਯੂਰਪੀਅਨ ਸਪੇਸ ਏਜੰਸੀ ਦੇ ਜਰਮਨ ਅਸਟ੍ਰੋਨੋਟ ਅਲੈਗਜੈਂਡਰ ਗਰਸਟ ਨੂੰ ਲੈ ਕੇ ਰੂਸੀ ਸੋਯੂਜ਼ ਕੈਪਸੂਲ ਨੂੰ ਕਜ਼ਾਖਸਤਾਨ ਵਿਖੇ ਬਰਫ਼ ਨਾਲ ਢਕੀਆਂ ਵਾਦੀਆਂ ‘ਤੇ ਉਤਾਰਿਆ ਗਿਆ।
ਇਨ੍ਹਾਂ ਤਿੰਨਾਂ ਪੁਲਾੜ-ਯਾਤਰੀਆਂ ਨੇ ਸਪੇਸ ਵਿੱਚ 197 ਦਿਨ ਬਿਤਾਏ ਹਨ। ਇਹ ਔਨੂਨ-ਚਾਂਸਲਰ ਅਤੇ ਪ੍ਰਕੋਪੀਏਵ ਦਾ ਪਹਿਲਾ ਮਿਸ਼ਨ ਸੀ, ਜਦੋਂ ਕਿ ਗਰਸਟ ਨੇ ਈ.ਐਸ.ਏ. ਦੀ ਫਲਾਈਟ ਮਿਆਦ ਦੇ ਰਿਕਾਰਡ ਨੂੰ ਸੈਟ ਕਰਦਿਆਂ 362 ਦਿਨਾਂ ਦੀ ਪਹਿਲਾਂ ਵੀ ਯਾਤਰਾ ਕੀਤੀ ਸੀ। ਇਹ ਉਸਦਾ ਦੂਜਾ ਸਫ਼ਰ ਸੀ।