23 ਵਸਤੂਆਂ ਅਤੇ ਸੇਵਾਵਾਂ ‘ਤੇ ਜੀ.ਐਸ.ਟੀ. ਦਰਾਂ ਵਿੱਚ ਕਮੀ, ਨਵੀਆਂ ਦਰਾਂ ਪਹਿਲੀ ਜਨਵਰੀ ਤੋਂ ਹੋਣਗੀਆਂ ਲਾਗੂ

ਜੀ.ਐਸ.ਟੀ. ਪਰਿਸ਼ਦ ਨੇ 23 ਵਸਤੂਆਂ ਅਤੇ ਸੇਵਾਵਾਂ ‘ਤੇ ਕਰ ਦੀਆਂ ਦਰਾਂ ਵਿੱਚ ਕਮੀ ਕਰ ਦਿੱਤੀ ਹੈ। ਹੁਣ ਸਿਰਫ਼ 28 ਵਸਤੂਆਂ ਜੀ.ਐਸ.ਟੀ. ਦੇ ਸਭ ਤੋਂ ਜ਼ਿਆਦਾ 28 ਫ਼ੀਸਦੀ ਦੇ ਸਲੈਬ ਵਿੱਚ ਰਹਿ ਗਈਆਂ ਹਨ।
100 ਤੱਕ ਦੀਆਂ ਸਿਨਮਾ ਟਿਕਟਾਂ ‘ਤੇ ਕਰ ਦੀਆਂ ਦਰਾਂ 18 ਫ਼ੀਸਦੀ ਤੋਂ ਘਟਾ ਕੇ 12 ਫ਼ੀਸਦੀ ਤੱਕ ਕਰ ਦਿੱਤੀਆਂ ਹਨ। ਜਦੋਂ ਕਿ 100 ਰੁਪਏ ਤੋਂ ਜ਼ਿਆਦਾ ਦੀਆਂ ਟਿਕਟਾਂ ‘ਤੇ 28 ਫ਼ੀਸਦੀ ਦੀ ਬਜਾਏ 18 ਫ਼ੀਸਦੀ ਕਰ ਲੱਗੇਗਾ।
ਸ਼ਨੀਵਾਰ ਦੀ ਸ਼ਾਮ ਨੂੰ ਨਵੀਂ ਦਿੱਲੀ ਵਿਖੇ ਵਸਤੂ ਅਤੇ ਸੇਵਾਕਰ ਪਰਿਸ਼ਦ ਦੀ ਬੈਠਕ ਤੋਂ ਬਾਅਦ ਵਿੱਤ ਮੰਤਰੀ ਅਰੁਣ ਜੇਟਲੀ ਨੇ ਸੰਵਾਦਦਾਤਾਂ ਨੂੰ ਦੱਸਿਆ ਕਿ ਵਿਕਲਾਂਗਾਂ ਦੇ ਵਾਹਨ-ਪੁਰਜਿਆਂ ‘ਤੇ ਜੀ.ਐਸ.ਟੀ. ਦਰ ਘਟਾ ਕੇ 5 ਫ਼ੀਸਦੀ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਕਰ ਦਰਾਂ ਵਿੱਚ ਕਟੋਤੀ ਨਾਲ ਸੱਤਾ ‘ਤੇ ਪੰਜ ਸੋ ਕਰੋੜ ਦਾ ਬੋਝ ਪਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਜਨ ਧਨ ਖਾਤਾਧਾਰੀਆਂ ਲਈ ਬੈਂਕ ਦੀ ਸੇਵਾ ‘ਤੇ ਕੋਈ ਕਰ ਨਹੀਂ ਲਗੇਗਾ।
 ਸ੍ਰੀ ਜੇਟਲੀ ਨੇ ਅੱਗੇ ਕਿਹਾ ਕਿ ਸੀਮੇਂਟ ਅਤੇ ਵਾਹਨ-ਪੁਰਜਿਆਂ ਏਅਰ ਕੰਡੀਸ਼ਨਰ ਅਤੇ ਡਿਸ਼ ਵਾਸ਼ਰ ਵਰਗੀਆਂ ਐਸ਼-ਆਰਾਮ ਦੀਆਂ ਵਸਤਾਂ ‘ਤੇ ਕਰ 28 ਫ਼ੀਸਦੀ ਸਲੈਬ ਲਾਗੂ ਹੋਵੇਗਾ। ਵਸਤੂ ਅਤੇ ਸੇਵਾ ਕਰ ਦੀਆਂ ਨਵੀਆਂ ਦਰਾਂ ਇਕ ਜਨਵਰੀ ਤੋਂ ਲਾਗੂ ਹੋਣਗੀਆਂ।