ਪਾਕਿ ਅਦਾਲਤ ਸ਼ਰੀਫ਼ ਖ਼ਿਲਾਫ਼ ਦੋ ਭ੍ਰਿਸ਼ਟਾਚਾਰ ਦੇ ਕੇਸਾਂ ‘ਚ ਫੈਸਲਾ ਦੇਣ ਲਈ ਤਿਆਰ

ਪਾਕਿਸਤਾਨ ਵਿੱਚ, ਜਵਾਬਦੇਹੀ ਅਦਾਲਤ ਅੱਜ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਖ਼ਿਲਾਫ਼ ਦਰਜ ਦੋ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਆਪਣਾ ਫ਼ੈਸਲਾ ਸੁਣਾਏਗੀ। ਫਲੈਗਸ਼ਿਪ ਇਨਵੈਸਟਮੈਂਟ ਅਤੇ ਅਲ-ਅਜ਼ੀਜ਼ਿਆ ਦੇ ਕੇਸਾਂ ਵਿੱਚ ਸੁਣਵਾਈ ਪੂਰੀ ਕਰਨ ਤੋਂ ਬਾਅਦ ਅਦਾਲਤ ਨੇ ਪਿਛਲੇ ਹਫ਼ਤੇ ਫੈਸਲਾ ਰਾਖਵਾਂ ਰੱਖਿਆ। ਅਦਾਲਤ ਨੇ ਸ਼ਰੀਫ ਨੂੰ ਅਗਸਤ 2017 ‘ਚ ਆਮਦਨ ਦੇ ਆਪਣੇ ਸਰੋਤ ਤੋਂ ਜ਼ਿਆਦਾ ਜਾਇਦਾਦ ਹਾਸਲ ਕਰਨ ਲਈ ਦੋਸ਼ੀ ਕਰਾਰ ਦਿੱਤਾ ਸੀ।

ਤਿੰਨ ਵਾਰ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਰੀਫ਼ ਕੱਲ੍ਹ ਅਦਾਲਤ ਦਾ ਫੈਸਲਾ ਸੁਣਨ ਲਈ ਇਸਲਾਮਾਬਾਦ ਪਹੁੰਚੇ। ਫੈਸਲੇ ਤੋਂ ਪਹਿਲਾਂ ਜੂਡੀਸ਼ੀਅਲ ਕੰਪਲੈਕਸ ਦੀ ਸੁਰੱਖਿਆ ਨੂੰ ਸਖ਼ਤ ਕਰ ਦਿੱਤਾ ਗਿਆ ਹੈ।