ਟੀ.ਵੀ. ਚੈਨਲਾਂ ਦੇ ਖਿਲਾਫ਼ ਕਾਰਵਾਈ ਕਰਨ ਲਈ ਕਾਨੂੰਨੀ ਪ੍ਰਾਵਧਾਨ ਮੌਜੂਦ ਹਨ : ਸੂਚਨਾ ਅਤੇ ਪ੍ਰਸਾਰਣ ਮੰਤਰੀ

ਬੀਤੇ ਦਿਨ ਸੂਚਨਾ ਅਤੇ ਪ੍ਰਸਾਰਣ ਮੰਤਰੀ ਰਾਜਯਵਰਧਨ ਰਾਠੌੜ ਨੇ ਕਿਹਾ ਕਿ ਜਿਹੜੇ ਟੀ.ਵੀ. ਚੈਨਲਾਂ ਦੀ ਸਮੱਗਰੀ ਪ੍ਰਸਾਰਣ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਦੀ ਹੈ ਉਨ੍ਹਾਂ ਖਿਲਾਫ਼ ਕਾਰਵਾਈ ਕਰਨ ਲਈ ਕਾਨੂੰਨੀ ਪ੍ਰਾਵਧਾਨ ਮੌਜੂਦ ਹਨ।

ਲੋਕ ਸਭਾ ਵਿੱਚ ਇੱਕ ਨਿੱਜੀ ਮੈਂਬਰ ਬਿੱਲ-ਟੈਲੀਵੀਜ਼ਨ ਬ੍ਰਾਡਕਾਸਟਿੰਗ ਕੰਪਨੀਜ਼ (ਰੈਗੂਲੇਸ਼ਨ) ਬਿਲ-2015 ਉੱਤੇ ਬਹਿਸ ਦਾ ਜਵਾਬ ਦਿੰਦੇ ਹੋਇਆਂ ਕਰਨਲ ਰਾਠੌੜ ਨੇ ਕਿਹਾ ਕਿ ਇਤਰਾਜ਼ਯੋਗ ਸਮੱਗਰੀ ਪ੍ਰਸਾਰਿਤ ਕਰਨ ਵਾਲੇ ਚੈਨਲਾਂ ਦਾ ਲਾਈਸੈਂਸ ਰੱਦ ਕੀਤਾ ਜਾ ਸਕਦਾ ਹੈ।

ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ 800 ਤੋਂ ਜ਼ਿਆਦਾ ਚੈਨਲ ਕੰਮ ਕਰ ਰਹੇ ਹਨ ਅਤੇ ਕਰਮਚਾਰੀਆਂ ਦੇ ਹਿੱਤਾਂ ਦੀ ਰੱਖਿਆ ਲਈ ਕੰਪਨੀ ਅਧਿਨਿਯਮ ਦੇ ਪ੍ਰਾਵਧਾਨਾਂ ਦੀ ਪਾਲਣਾ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ।