ਚੌਥਾ ਰਾਇਸੀਨਾ ਸੰਵਾਦ

ਪ੍ਰਮੁੱਖ ਅੰਤਰਰਾਸ਼ਟਰੀ ਨੀਤੀ ਨਿਰਮਾਤਾਵਾਂ, ਅਕਾਦਮੀ ਅਤੇ ਰਣਨੀਤਿਕ ਮਾਹਿਰਾਂ ਦੀ ਭਾਗੀਦਾਰੀ ਨਾਲ ਚੌਥਾ ਰਾਇਸੀਨਾ ਸੰਵਾਦ ਨਵੀਂ ਦਿੱਲੀ ਵਿਖੇ ਮੁਕੰਮਲ ਹੋਇਆ ਹੈ। ਉਦਘਾਟਨ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਾਰਵੇ ਦੀ ਪ੍ਰਧਾਨ ਮੰਤਰੀ ਏਰਨਾ ਸੋਲਬਰਗ ਮੌਜੂਦ ਸਨ, ਜਿਸ ਨਾਲ ਅਗਲੇ ਦੋ ਦਿਨਾਂ ਤੱਕ ਚਰਚਾ ਦਾ ਮਹੌਲ ਬਣਿਆ ਰਿਹਾ। ਰਾਇਸੀਨਾ ਸੰਵਾਦ ਹੁਣ ਥਿੰਕ ਟੈਂਕ ਆਬਜ਼ਰਵਰ ਰਿਸਰਚ ਫਾਊਂਡੇਸ਼ਨ ਅਤੇ ਵਿਦੇਸ਼ੀ ਮੰਤਰਾਲੇ ਦੇ ਸਨਮਾਨ ਵਿੱਚ ਆਯੋਜਿਤ ਭਾਰਤ ਦੇ ਪ੍ਰਮੁੱਖ ਸਾਲਾਨਾ ਸਮਾਗਮ ਵਜੋਂ ਉਭਰਿਆ ਹੈ।
ਨਾਰਵੇ ਦੀ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਮੁਦਾਇਕ ਅਰਥ ਵਿਵਸਥਾ ਜਾਂ ਹੋਰ ਵਿਵਸਥਾਵਾਂ ਦਾ ਸੰਚਾਲਨ ਕੋਈ ਅਜਿਹਾ ਸਿਧਾਂਤ ਨਹੀਂ ਹੋ ਸਕਦਾ, ਜੋ ਸਹੀ ਨਾ ਹੋਵੇ। ਭਾਰਤੀ ਵਿਦੇਸ਼ ਮੰਤਰੀ ਸ੍ਰੀ ਮਤੀ ਸ਼ੁਸਮਾ ਸਵਰਾਜ ਨੇ ਆਪਣੇ ਮੁੱਖ ਭਾਸ਼ਣ ਵਿੱਚ ਕਿਹਾ ਕਿ ਭਾਰਤ ਇਕ ਲੋਕਤੰਤਰਿਕ ਅਤੇ ਨਿਯਮਾਂ ‘ਤੇ ਅਧਾਰਿਤ ਅੰਤਰਰਾਸ਼ਟਰੀ ਵਿਵਸਥਾ ਲਈ ਖੜ੍ਹਾ ਹੈ, ਜਿਸ ਵਿੱਚ ਸਾਰੇ ਦੇਸ਼ ਬਰਾਬਰ ਹਨ। ਇਹ ਟਿੱਪਣੀਆਂ ਅਪ੍ਰਤੱਖ ਤੌਰ ‘ਤੇ ਦੱਖਣੀ ਚੀਨ ਸਾਗਰ ਦੇ ਵਿਸਤਾਰਵਾਦੀ ਅਤੇ ਗਤੀਵਿਧੀਆਂ ਦੇ ਹਵਾਲੇ ਦਿੰਦੀਆਂ ਪ੍ਰਤੀਤ ਹੁੰਦੀਆਂ ਹਨ। ਇਹ ਮਾਮਲਾ ਵੱਖ ਵੱਖ ਪੈਨਲਾਂ ਵਿੱਚ ਵਿਚਾਰ-ਵਟਾਂਦਰੇ ਦੌਰਾਨ ਵੀ ਚਰਚਾ ਦਾ ਵਿਸ਼ਾ ਬਣਿਆ।
ਰਾਇਸੀਨਾ ਸੰਵਾਦ ਇਕ ਅਜਿਹਾ ਬਹੁਪੱਖੀ ਸੰਮੇਲਨ ਹੈ, ਜਿਸ ਤਹਿਤ ਵਿਸ਼ਵੀ ਸਮੁਦਾਇ ਸਾਹਮਣੇ ਮੌਜੂਦ ਸਬ ਤੋਂ ਚਨੌਤੀ ਭਰਪੂਰ ਮੁੱਦਿਆਂ ਦੇ ਹੱਲ ਕੱਢਣ ਲਈ ਪ੍ਰਤਿਬੱਧਤਾ ਦਿਖਾਈ ਦਿੰਦੀ ਹੈ। ਰਾਇਸੀਨਾ ਸੰਵਾਦ ਵਿੱਚ-ਵੱਖ ਵੱਖ ਖੇਤਰਾਂ ਤੋਂ ਜੁੜੇ ਲੋਕ ਚਰਚਾ ਲਈ ਇਕ ਮੰਚ ‘ਤੇ ਹੁੰਦੇ ਹਨ, ਜਿਸ ਵਿੱਚ ਰਾਜ ਦੇ ਪ੍ਰਮੁੱਖ, ਕੈਬਨਿਟ ਮੰਤਰੀ ਅਤੇ ਸਥਾਨਕ ਸਰਕਾਰੀ ਅਧਿਕਾਰੀਆਂ ਦੇ ਨਾਲ-ਨਾਲ ਨਿੱਜੀ ਕੰਪਨੀਆਂ ਦੇ ਕਾਰਜਕਾਰੀ ਵੀ ਸ਼ਾਮਿਲ ਹੁੰਦੇ ਹਨ। ਸੰਮੇਲਨ ਦੀ ਸਮਾਪਤੀ ਮਲੇਸ਼ੀਆ ਦੇ ਨੇਤਾ ਅਨਵਰ ਇਬਰਾਹਿਮ ਦੇ ਇਕ ਸੰਬੋਧਨ ਨਾਲ ਹੋਈ, ਜੋ ਮੌਜੂਦਾ ਸਮੇਂ ਪ੍ਰਧਾਨ ਮੰਤਰੀ ਮਹਾਥਿਰ ਮੁਹੰਮਦ ਦੇ ਉੱਤਰਾਧਿਕਾਰੀ ਮੰਨੇ ਜਾ ਰਹੇ ਹਨ।  ਆਬਜ਼ਰਵਰ ਰਿਸਰਚ ਫਾਊਂਡੇਸ਼ਨ ਦੇ ਸਕੱਤਰ ਸ੍ਰੀ ਸੰਜਯ ਜੋਸ਼ੀ ਅਨੁਸਾਰ ਇਹ ਸੰਵਾਦ ਪੁਰਾਣੀਆਂ ਵਿਵਸਥਾਵਾਂ ਨੂੰ ਮੁੜ ਸਥਾਪਿਤ ਕਰਨ ਅਤੇ ਇਸ ਸਦੀ ਲਈ ਮਨੁੱਖੀ ਸ਼ੰਕਿਆਂ ਨੂੰ ਅਕਾਰ ਦੇਣ ਸਬੰਧੀ ਨਿਯਮਾਂ ਨੂੰ ਮੁੜ ਲਿਖਣ ਦਾ ਮੌਕਾ ਪ੍ਰਦਾਨ ਕਰਦਾ ਹੈ। ਆਬਜ਼ਰਵਰ ਰਿਸਰਚ ਫਾਊਂਡੇਸ਼ਨ ਦੇ ਮੁਖੀ ਡਾ. ਸਮੀਰ ਸ਼ਰਨ ਅਨੁਸਾਰ ਰਾਇਸੀਨਾ ਸੰਵਾਦ ਵਿੱਚ ਇਸ ਸਾਲ ਦੀ ਮੁੱਖ ਗੱਲਬਾਤ ਯੂਰਪ ਅਤੇ ਯੂਰੇਸ਼ਿਆ ‘ਤੇ ਕੇਂਦਰਤ ਹੋਈ ਸੀ।
ਇਸ ਤੋਂ ਇਲਾਵਾ ਰਾਇਸੀਨਾ ਸੰਵਾਦ ਦੌਰਾਨ ਹਿੰਦ ਪ੍ਰਸ਼ਾਂਤ ਸਾਗਰ ‘ਤੇ ਵੀ ਬਹਿਸ ਹੋਈ, ਜਿਸ ਵਿੱਚ ਭਾਰਤੀ ਨੌ-ਸੈਨਾ ਪ੍ਰਮੁੱਖ ਐਡਮਿਰਲ ਸੁਨੀਲ ਲਾਂਬਾ ਨਾਲ ਅਮਰੀਕਾ, ਜਪਾਨ, ਆਸਟ੍ਰੇਲੀਆ ਆਦਿ ਦੇ ਹਥਿਆਰਬੰਦ ਬਲਾਂ ਦੇ ਵਿਸ਼ੇਸ਼ ਕਮਾਂਡਰਾਂ ਨੇ  ਵੀ ਹਿੱਸਾ ਲਿਆ। ਭਾਰਤੀ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਗੁਆਂਡੀ ਦੇਸ਼ਾਂ ਨਾਲ ਭਾਰਤ ਦੀ ਵਿਦੇਸ਼ ਨੀਤੀ ਸਾਹਮਣੇ ਮੌਜੂਦਾ ਚਨੌਤੀਆਂ ਦਾ ਜ਼ਿਕਰ ਕੀਤਾ।
ਇਸ ਸਾਲ ਦੇ ਰਾਇਸੀਨਾ ਸੰਵਾਦ ਵਿੱਚ 92 ਤੋਂ ਵੱਧ ਦੇਸ਼ਾਂ ਦੇ 600 ਪ੍ਰਤੀਨਿਧੀਆਂ ਅਤੇ ਵਕਤਾਵਾਂ ਸਮੇਤ 2000 ਤੋਂ ਵੀ ਜ਼ਿਆਦਾ ਭਾਗੀਦਾਰਾਂ ਨੇ ਹਿੱਸਾ ਲਿਆ। ਫ਼ਾਉਂਡੇਸ਼ਨ ਦੇ ਸਕੱਤਰ ਡਾ. ਸ੍ਰੀ ਸੰਜਯ ਜੋਸ਼ੀ ਨੇ ਕਿਹਾ ਹੈ ਕਿ ਤਿੰਨ ਰੋਜ਼ਾ ਸੰਵਾਦ ਵਿੱਚ ਹੋਈਆਂ ਵੱਖ-ਵੱਖ ਚਰਚਾਵਾਂ ਦਾ ਸਿੱਟਾ ਨਿਕਲਿਆ ਹੈ ਕਿ ਇਕ ਸ਼ਾਂਤੀਪੂਰਨ ਵਿਸ਼ਵ ਦਾ ਅਧਾਰ ਤਿਆਰ ਕਰਨ ਵਿੱਚ ਯੋਗਦਾਨ ਦਿੱਤਾ ਜਾ ਸਕਦਾ ਹੈ।
ਸਾਲ 2019 ਵਿੱਚ ਅਯੋਜਿਤ ਇਸ ਚੌਥੇ ਰਾਇਸੀਨਾ ਸੰਵਾਦ ਨੂੰ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਟੋਨੀ ਬਲੇਅਰ, ਸਾਬਕਾ ਇਤਾਲਵੀ ਪ੍ਰਧਾਨ ਮੰਤਰੀ ਪਾਓਲੋ ਜੋਂਟੀਲੋਨੀ, ਸਾਬਕਾ ਕੈਨੇਡਾ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ, ਸਵੀਡਨ ਦੇ ਸਾਬਕਾ ਪ੍ਰਧਾਨ ਮੰਤਰੀ ਕਾਰਲ ਬਿਲਡਰਟ, ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਵਰਗੇ ਵਿਸ਼ਵੀ ਨੇਤਾਵਾਂ ਤੋਂ ਬਿਨ੍ਹਾਂ ਆਸਟ੍ਰੇਲੀਆ, ਇਰਾਨ, ਸਪੇਨ, ਮੰਗੋਲੀਆ ਅਤੇ ਨੇਪਾਲ ਦੇ ਵਿਦੇਸ਼ ਮੰਤਰੀਆਂ ਨੇ ਵੀ ਸੰਬੋਧਨ ਕੀਤਾ।
ਸਿੰਗਾਪੁਰ ਵਿਖੇ ਆਯੋਜਿਤ ਹੋਣ ਵਾਲੇ ਸਲਾਨਾ ਸੰਗ੍ਰੀਲਾ ਸੰਵਾਦ ਤੋਂ ਬਾਅਦ ਰਾਇਸੀਨਾ ਸੰਵਾਦ ਵੀ ਉਚ ਪੱਧਰੀ ਭਾਗੀਦਾਰਾਂ ਨਾਲ ਏਸ਼ੀਆ ਵਿੱਚ ਇਕ ਨਵੇਂ ਸੰਵਾਦ ਮੰਚ ਵਜੋਂ ਸਥਾਪਿਤ ਹੋਇਆ ਹੈ। ਸੰਗ੍ਰੀਲਾ ਸੰਵਾਦ ਵਿੱਚ ਚੋਟੀ ਦੇ ਨੀਤੀ ਨਿਰਮਾਤਾ ਆਪਣੀਆਂ ਸਰਕਾਰਾਂ ਦੀਆਂ ਰਾਸ਼ਟਰੀ ਨੀਤੀਆਂ ਨੂੰ ਵਿਸ਼ਵੀ ਮੰਚ ‘ਤੇ ਪੇਸ਼ ਕਰਦੇ ਹਨ। ਭਾਰਤੀ ਪ੍ਰਧਾਨ ਮੰਤਰੀ ਪਿਛਲੇ ਸਾਲ ਸੰਗ੍ਰੀਲਾ ਸੰਵਾਦ ਦੌਰਾਨ ਮੁੱਖ ਮਹਿਮਾਨ ਸਨ, ਜਿੱਥੇ ਉਨ੍ਹਾਂ ਨੇ ਸਹਿਭਾਗੀ ਹਿੰਦ-ਪ੍ਰਸ਼ਾਂਤ ‘ਤੇ ਅਪਣਾ ਪ੍ਰਮੁੱਖ ਭਾਸ਼ਣ ਦਿੱਤਾ ਸੀ। ਰਾਇਸੀਨਾ ਸੰਵਾਦ ਦੌਰਾਨ ਇਸ ਥੀਮ ਨੂੰ ਅੱਗੇ ਵਧਾਇਆ ਗਿਆ।
ਰਾਇਸੀਨਾ ਸੰਵਾਦ ਵਿੱਚ ਭਾਰਤੀ ਵਿਦੇਸ਼ ਮੰਤਰੀ ਸ਼ੁਸਮਾ ਸਵਰਾਜ ਨੇ ਵਿਸ਼ਵ ਨਾਲ ਭਾਰਤ ਦੀ ਊਰਜਾਵਾਨ ਕਿਰਿਆਸ਼ੀਲਤਾ ਨੂੰ ਹੋਰ ਵਿਆਪਕ ਅਯਾਮ ਦੇਣ ਦੀ ਗੱਲ ਕਹੀ, ਜੋ ਭਾਰਤ ਦੀ ਨੀਤੀ ‘ਸਭ ਦਾ ਸਾਥ-ਸਭ ਦਾ ਵਿਕਾਸ’ ‘ਤੇ ਅਧਾਰਿਤ ਹੈ।