ਭਾਰਤੀ ਫੌਜ ਸਾਰੀਆਂ ਚਨੌਤੀਆਂ ਲਈ ਤਿਆਰ: ਬਿਪਿਨ ਰਾਵਤ

ਫੌਜ ਦੇ ਮੁੱਖੀ ਜਨਰਲ ਬਿਪਿਨ ਰਾਵਤ ਨੇ ਵੀਰਵਾਰ ਨੂੰ ਕਿਹਾ ਕਿ ਭਾਰਤੀ ਸੈਨਾ ਸਾਰੀਆਂ ਚਨੌਤੀਆਂ ਲਈ ਤਿਆਰ ਹੈ ਅਤੇ ਸਾਰੇ ਮੋਰਚਿਆਂ ਦੀਆਂ ਸਥਿਤੀਆਂ ਨੂੰ ਚੰਗੇ ਢੰਗ ਨਾਲ ਸੰਭਾਲਿਆ ਹੋਇਆ ਹੈ। ਨਵੀਂ ਦਿੱਲੀ ਦੇ ਸਾਲਾਨਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸ਼ਕਤੀ ਦੇ ਸਖ਼ਤ ਅਤੇ ਨਰਮ ਰੁਖ਼ ਦੋਵੇਂ ਹੀ  ਅਪਣਾਏ ਜਾ ਰਹੇ ਹਨ ਤਾਂ ਕਿ ਲੋਕਾਂ ਦਾ ਕੋਈ ਨੁਕਸਾਨ ਨਾ ਹੋਵੇ ਅਤੇ ਹਿੰਸਾ ਨੂੰ ਘਟਾਇਆ ਜਾ ਸਕੇ।
ਇਸ ਤੋਂ ਇਲਾਵਾ ਜਨਰਲ ਰਾਵਤ ਨੇ ਕੌਮੀ ਮਾਮਲਿਆਂ ਵਿਚ ਮੀਡੀਆ ਦੀ ਨਿਭਾਈ ਭੂਮਿਕਾ ਦੀ ਪ੍ਰਸੰਸਾ ਕੀਤੀ ਅਤੇ ਉਨ੍ਹਾਂ ਦੇ ਸੱਚਾਈ ਦੱਸਣ ਅਤੇ ਸਹੀ ਨਜ਼ਰੀਏ ਪੇਸ਼ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਫੌਜ ਨੇ ਉੱਤਰੀ ਅਤੇ ਪੱਛਮੀ ਸਰਹੱਦ ‘ਤੇ ਹਾਲਾਤ ਨੂੰ ਚੰਗੀ ਤਰ੍ਹਾਂ ਨਿਯੰਤਰ ਰੱਖਿਆ ਹੈ, ਜਿਸ ਕਾਰਨ ਕਿਸੇ ਵੀ ਤਰ੍ਹਾਂ ਦੀ ਚਿੰਤਾ ਨਹੀਂ ਹੋਣੀ ਚਾਹੀਂਦੀ।
ਜਨਰਲ ਰਾਵਤ ਨੇ ਅੱਗੇ ਦੱਸਿਆ ਕਿ ਹਥਿਆਰਬੰਦ ਫੌਜੀ ਉਹੀ ਕਾਰਜ਼ ਕਰਦੇ ਹਨ, ਜੋ ਉਨ੍ਹਾਂ ਨੂੰ ਕਰਨ ਲਈ ਕਿਹਾ ਜਾਂਦਾ ਹੈ। ਉਨ੍ਹਾਂ ਨੇ ਜੰਮੂ ਅਤੇ ਕਸ਼ਮੀਰ ਦੀ ਸਥਿਤੀ ਨੂੰ ਹੋਰ ਸੁਧਾਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਇਸ ਦੇ ਨਾਲ ਹੀ ਫੌਜ ਦੇ ਸੂਬੇ ਵਿੱਚ ਅਮਨ ਲਈ ਸਹਾਇਕ ਹੋਣ ਦੀ ਗੱਲ ਵੀ ਕਹੀ।