ਭਾਰਤ ਦੇ ਕਈ ਹਿੱਸਿਆਂ ਵਿਚ ਕੱਕਰੀ ਹਵਾਵਾਂ ਦਾ ਕਹਿਰ

ਭਾਰਤ ਦੇ ਕਈ ਹਿੱਸਿਆਂ ਵਿਚ ਠੰਡੀਆਂ ਹਵਾਵਾਂ ਦਾ ਕਹਿਰ ਜਾਰੀ ਹੈ। ਹਿਮਾਚਲ ਪ੍ਰਦੇਸ਼ ਵਿੱਚ ਊਨਾ ਜਿਲ੍ਹੇ ਦੇ ਮੈਦਾਨੀ ਖੇਤਰ ਕੱਲ੍ਹ ਸ਼ਿਮਲਾ ਨਾਲੋਂ ਜ਼ਿਆਦਾ ਠੰਡੇ ਰਹੇ ਹਨ।
ਮੌਸਮ ਵਿਭਾਗ ਨੇ ਦੱਸਿਆ ਕਿ ਰਾਜਧਾਨੀ ਵਿਚ ਘੱਟੋ-ਘੱਟ ਤਾਪਮਾਨ 3.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਇਹ ਊਨਾ ਵਿਚ 2.5 ਡਿਗਰੀ ਸੈਲਸੀਅਸ ਰਿਹਾ ਹੈ।
ਮਨਾਲੀ ਜਮਾ ਦੇਣ ਵਾਲੀ ਠੰਡ ਨਾਲ ਕੰਬ ਰਿਹਾ ਸੀ। ਮੌਸਮ ਵਿਭਾਗ ਨੇ ਕੁਝ ਪੱਛਮੀ ਗੜਬੜਾਂ ਕਾਰਨ ਕੱਲ੍ਹ ਤੱਕ ਸੂਬੇ ਦੇ ਜ਼ਿਆਦਾਤਰ ਥਾਵਾਂ ‘ਤੇ ਬਰਫ਼ਬਾਰੀ ਅਤੇ ਮੀਂਹ ਦਾ ਅਨੁਮਾਨ ਲਗਾਇਆ ਹੈ।
ਇਸ ਤੋਂ ਇਲਾਵਾ ਜੰਮੂ ਅਤੇ ਕਸ਼ਮੀਰ ‘ਚ ਠੰਡ ਕਾਰਨ ਤਣਾਅ ਜਾਰੀ ਰਿਹਾ, ਕਿਉਂਕਿ ਵਾਦੀ ਦੇ ਜ਼ਿਆਦਾਤਰ ਇਲਾਕਿਆਂ’ ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਘੱਟ ਰਿਹਾ ਹੈ। ਬੀਤੇ ਦਿਨੀਂ ਮੌਸਮ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਅਗਲੇ ਚਾਰ ਦਿਨਾਂ ਤੱਕ ਹਲਕੀ ਬਰਫ਼ਬਾਰੀ ਅਤੇ ਬਾਰਿਸ਼ ਭਵਿੱਖਬਾਣੀ ਕੀਤੀ ਗਈ ਹੈ।
ਕਾਬਿਲੇਗੌਰ ਹੈ ਕਿ ਭਾਰੀ ਬਰਫ਼ਬਾਰੀ ਹੋਣ ਦੇ ਆਸ਼ੰਕਿਆਂ ਸਦਕਾਂ ਕੰਟਰੋਲ ਰੂਮ ਪਹਿਲਾਂ ਹੀ ਸਥਾਪਤ ਕਰ ਦਿੱਤੇ ਹਨ। ਕਸ਼ਮੀਰ ਦੇ ਪਹਿਲਗਾਮ ਵਿਚ ਵਿਸ਼ਵ ਪ੍ਰਸਿੱਧ ਸਿਹਤ ਰਿਜ਼ਾਰਟ ਸਭ ਤੋਂ ਠੰਢਾ ਰਿਹਾ ਹੈ। ਗੁਲਮਾਰਗ ਵਿਖੇ ਤਾਪਮਾਨ ਮਾਇਨਸ 2.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 3 ਡਿਗਰੀ ਘੱਟ ਹੈ। ਲੱਦਾਖੀ ਖੇਤਰ ਵਿਚ ਠੰਢੇ ਮੌਸਮ ਤੋਂ ਕੋਈ ਰਾਹਤ ਨਹੀਂ ਮਿਲੀ, ਜਿਥੇ ਪੀਣ ਵਾਲੇ ਪਾਣੀ ਦੇ ਸ੍ਰੋਤ ਆਮ ਜੀਵਨ ਨੂੰ ਪ੍ਰਭਾਵਿਤ ਕਰ ਰਹੇ ਹਨ।
ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਵਿਚ ਠੰਡ ਦਾ ਪ੍ਰਭਾਵ ਜਾਰੀ ਰਿਹਾ ਅਤੇ ਆਦਮਪੁਰ ਵਿੱਚ ਤਾਪਮਾਨ 1.4 ਡਿਗਰੀ ਸੈਲਸੀਅਸ ਰਿਹਾ ਹੈ, ਜੋ ਸਭ ਤੋਂ ਠੰਡਾ ਇਲਾਕਾ ਹੈ। ਹਿਸਾਰ ਅਤੇ ਲੁਧਿਆਣਾ ਸਮੇਤ ਕਈ ਥਾਵਾਂ ‘ਤੇ ਸੰਘਣੀ ਧੁੰਦ ਠੰਡ ਦੇ ਕਹਿਰ ਦੀ ਹਾਮੀ ਭਰਦੀ ਹੈ।