ਡੌਨਲਡ ਟਰੰਪ ਨੇ ਐਚ -1 ਬੀ ਵੀਜ਼ਾ ‘ਚ ਤਬਦੀਲੀਆਂ ਦਾ ਕੀਤਾ ਵਾਅਦਾ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਐਚ -1 ਬੀ ਵੀਜ਼ਾਧਾਰਕਾਂ ਨੂੰ ਭਰੋਸਾ ਦਿਵਾਇਆ, ਜਿਸ ਵਿੱਚ ਇੱਕ ਵੱਡੀ ਗਿਣਤੀ ‘ਚ ਭਾਰਤੀ ਆਈ.ਟੀ. ਪੇਸ਼ੇਵਰ ਹਨ, ਕਿ ਉਨ੍ਹਾਂ ਦਾ ਪ੍ਰਸ਼ਾਸਨ ‘ਚ ਜਲਦੀ ਹੀ ਤਬਦੀਲੀਆਂ ਲਿਆਏਗਾ ਜੋ ਉਨ੍ਹਾਂ ਨੂੰ  ਅਮਰੀਕਾ ਵਿੱਚ ਰਹਿਣ ਅਤੇ “ਸਿਟੀਜ਼ਨਸ਼ਿਪ ਦੇ ਸੰਭਾਵੀ ਰਸਤੇ” ਦੀ ਨਿਸ਼ਚਤਤਾ ਦੇਵੇਗੀ।

ਸ਼੍ਰੀ ਟਰੰਪ ਨੇ ਟਵੀਟ ਕੀਤਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਐਚ -1 ਬੀ ਵੀਜ਼ਾ ਦੀਆਂ ਅਮਰੀਕੀ ਨੀਤੀਆਂ ਦੀ ਬਦਲੀ ਦੀ ਯੋਜਨਾ ਬਣਾ ਰਿਹਾ ਹੈ ਅਤੇ ਅਮਰੀਕਾ ਵਿੱਚ ਕੈਰੀਅਰ ਦੇ ਵਿਕਲਪਾਂ ਨੂੰ ਅੱਗੇ ਵਧਾਉਣ ਲਈ ਪ੍ਰਤਿਭਾਸ਼ਾਲੀ ਅਤੇ ਉੱਚ-ਕੁਸ਼ਲ ਲੋਕਾਂ ਨੂੰ ਉਤਸ਼ਾਹਿਤ ਕਰੇਗਾ।

ਸ਼੍ਰੀ ਟਰੰਪ ਦਾ ਟਵੀਟ ਭਾਰਤੀ ਪੇਸ਼ੇਵਰਾਂ ਲਈ, ਖਾਸ ਤੌਰ ‘ਤੇ ਆਈ.ਟੀ. ਸੈਕਟਰ ਵਿੱਚ, ਵਧੀਆ ਖਬਰ ਸਾਬਿਤ ਹੋਇਆ, ਜਿਨ੍ਹਾਂ ਨੂੰ ਹੁਣ ਗ੍ਰੀਨ ਕਾਰਡ ਜਾਂ ਸਥਾਈ ਕਾਨੂੰਨੀ ਰੈਜ਼ੀਡੈਂਸੀ ਪ੍ਰਾਪਤ ਕਰਨ ਲਈ ਤਕਰੀਬਨ ਇੱਕ ਦਹਾਕੇ ਤੱਕ ਉਡੀਕ ਕਰਨੀ ਪਵੇਗੀ।

ਐਚ -1 ਬੀ ਵੀਜ਼ਾ ਇੱਕ ਗ਼ੈਰ-ਇਮੀਗ੍ਰੇਸ਼ਨ ਵੀਜ਼ਾ ਹੈ ਜੋ ਅਮਰੀਕਾ ਦੀਆਂ ਕੰਪਨੀਆਂ ਨੂੰ ਕਿੱਤਿਆਂ ਵਿੱਚ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਦੇਣ ਦੀ ਆਗਿਆ ਦਿੰਦੀ ਹੈ ਜਿਸ ਵਿੱਚ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਲੋੜ ਹੁੰਦੀ ਹੈ।