ਪੈਰਿਸ ‘ਚ ਗੈਸ ਵਿਸਫੋਟ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ ਚਾਰ

ਬੀਤੇ ਦਿਨੀਂ ਬਚਾਅ ਕਰਮਚਾਰੀਆਂ ਨੂੰ ਰੱਬਲ ਵਿੱਚ ਔਰਤ ਦੀ ਇਕ ਲਾਸ਼ ਮਿਲੀ, ਜਿਸ ਨਾਲ ਕੇਂਦਰੀ ਪੈਰਿਸ ਵਿਚ ਇਕ ਸ਼ਕਤੀਸ਼ਾਲੀ ਗੈਸ ਵਿਸਫੋਟ ਨਾਲ ਮਰਨ ਵਾਲਿਆਂ ਦੀ ਗਿਣਤੀ ਚਾਰ ਹੋ ਗਈ ਹੈ। ਜਾਂਚਕਾਰਾਂ ਨੇ ਕਿਹਾ ਕਿ ਸ਼ਨੀਵਾਰ ਨੂੰ ਹੋਏ ਇਸ ਧਮਾਕੇ ‘ਚ ਦੋ ਅੱਗ ਬੁਝਾਉਣ ਵਾਲਿਆ ਅਤੇ ਇਕ ਸਪੇਨੀ ਸੈਲਾਨੀ ਦੀ ਮੌਤ ਹੋ ਗਈ ਸੀ। ਇਸ ਔਰਤ ਦੀ ਲਾਸ਼ ਧਮਾਕੇ ਵਾਲੀ ਥਾਂ ‘ਤੇ ਹੋਏ ਮਲਬੇ ਵਿਚੋਂ ਮਿਲੀ ਹੈ।
ਇਸ ਦੌਰਾਨ ਕਰੀਬ 50 ਲੋਕ ਜ਼ਖਮੀ ਹੋ ਗਏ ਸਨ, ਜਿਨ੍ਹਾਂ ਵਿਚੋਂ 9 ਗੰਭੀਰ ਰੂਪ ਵਿਚ ਜ਼ਖਮੀ ਹਨ, ਜਿਨ੍ਹਾਂ ਵਿਚ ਕਈ ਵਿਦੇਸ਼ੀ ਸੈਲਾਨੀ ਵੀ ਸ਼ਾਮਿਲ ਹੈ।