ਬਿਹਾਰ ਦੇ ਉਪ-ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਜੀ.ਐਸ.ਟੀ. ਲਾਗੂ ਹੋਣ ਨਾਲ ਰਾਜਾਂ ਦੇ ਮਾਲੀਆ ਘਾਟੇ ਦੇ ਨਿਪਟਾਰੇ ਲਈ ਸੰਗਠਿਤ ਮੰਤਰੀ ਸਮੂਹ ਕਮੇਟੀ ਦੇ ਬਣੇ ਮੁੱਖੀ

ਵਸਤੂ ਅਤੇ ਸੇਵਾ ਕਰ -ਜੀ.ਐਸ.ਟੀ. ਲਾਗੂ ਹੋਣ ਨਾਲ ਸੂਬਿਆਂ ਵਿੱਚ ਆ ਰਹੀ ਕਮੀ ਨਾਲ ਨਜਿੱਠਨ ਲਈ ਸੰਗਠਿਤ ਸੱਤ ਵਿਅਕਤੀਆਂ ਦੇ ਮੰਤਰੀ ਸਮੂਹ ਦੇ ਮੁੱਖੀ ਬਿਹਾਰ ਦੇ ਉਪ-ਮੁੱਖ ਮੰਤਰੀ ਸੁਸ਼ੀਲ ਕੁਮਾਰ ਬਣ ਗਏ ਹਨ। ਵਿੱਤ ਮੰਤਰੀ ਅਰੁਣ ਜੇਟਲੀ ਦੀ ਅਗਵਾਈ ਵਾਲੀ ਜੀ.ਐਸ.ਟੀ. ਪਰਿਸ਼ਦ ਨੇ ਹਾਲ ਹੀ ਵਿੱਚ ਆਪਣੀ ਬੈਠਕ ਦੌਰਾਨ ਮੰਤਰੀ ਸਮੂਹ ਦੇ ਸੰਗਠਨ ਦਾ ਨਿਰਣਾ ਲਿਆ ਹੈ।
ਪਰਿਸ਼ਦ ਦੀ ਸੂਚਨਾ ਅਨੁਸਾਰ ਇਹ ਕਮੇਟੀ ਡਾਟਾ ਵਿਸ਼ਲੇਸ਼ਣ ਕਰ ਸੰਗ੍ਰਹਿ ਵਧਾਉਣ ਅਤੇ ਸੁਧਾਰਮਈ ਹੱਲਾਂ ਦੇ ਸੁਝਾਅ ਦੇਵੇਗੀ।
ਅਪ੍ਰੈਲ ਤੋਂ ਨਵੰਬਰ ਦੌਰਾਨ ਬਿਹਾਰ, ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ-ਕਸ਼ਮੀਰ, ਓੜੀਸਾ ਅਤੇ ਗੁਜਰਾਤ ਸਮੇਤ ਕਈ ਸੂਬੇ ਮਾਲੀਆ ਘਾਟੇ ਦਾ ਸਾਹਮਣਾ ਕਰ ਰਹੇ ਹਨ ਜਦੋਂ ਕਿ ਮਿਜ਼ੋਰਮ, ਅਰੁਣਾਚਲ ਪ੍ਰਦੇਸ਼, ਮਣੀਪੁਰ, ਸਿੱਕਮ ਅਤੇ ਨਾਗਾਲੈਂਡ ਦੇ ਮਾਲੀਆ ਹਾਲਾਤ ਵਿੱਚ ਵਾਧਾ ਹੋਇਆ ਹੈ।