ਬੰਗਲੌਰ ਰੈਪਟਰਸ ਨੇ ਅਪਣਾ ਪਹਿਲਾ ਪੀ.ਬੀ.ਐਲ. ਖ਼ਿਤਾਬ ਕੀਤਾ ਹਾਸਿਲ 

ਬੰਗਲੌਰ ਰੈਪਟਰਸ ਨੇ ਆਪਣਾ ਪਹਿਲਾ ਪ੍ਰੀਮੀਅਰ ਬੈਡਮਿੰਟਨ ਲੀਗ, ਪੀ.ਬੀ.ਐਲ. ਖ਼ਿਤਾਬ ਹਾਸਿਲ ਕੀਤਾ ਹੈ। ਕੱਲ੍ਹ ਬੰਗਲੌਰ ਵਿਖੇ ਖੇਡੇ ਗਏ ਇਸ ਮੁਕਾਬਲੇ ਵਿਚ ਬੰਗਲੌਰ ਨੇ ਮੁੰਬਈ ਰੈਕਟਸ ਨੂੰ 4-3 ਨਾਲ ਹਰਾਇਆ।
ਸਟਾਰ ਖਿਡਾਰੀ ਕਿਦੰਬੀ ਸ੍ਰੀਕਾਂਤ, ਵੂ ਜੀ ਤ੍ਰਾਂਗ ਤੋ ਇਲਾਵਾ ਮੁਹੰਮਦ ਅਹਿਸਾਨ ਅਤੇ ਹੇਂਦਰ ਸਤਿਆਵਾਨ ਦੀ ਪੁਰਸ਼ ਜੋੜੀ ਨੇ ਬੰਗਲੌਰ ਦੀ ਜਿੱਤ ਦੀ ਅਗਵਾਈ ਸਦਕਾ ਮੈਚ ਜਿੱਤੇ ਹਨ।