ਭਾਰਤ ਅਤੇ ਨੇਪਾਲ ਦੇ ਦੁਵੱਲੇ ਸਬੰਧਾਂ ਦੀ ਸਮੀਖਿਆ

ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਕੁਮਾਰ ਗਾਇਵਾਲੀ ਪਿਛਲੇ ਹਫ਼ਤੇ ‘ਰਾਇਸੀਨਾ ਸੰਵਾਦ’ ਦੇ ਚੌਥੇ ਸੰਸਕਰਣ ਵਿੱਚ ਭਾਗੀਦਾਰੀ ਕਰਨ ਲਈ ਨਵੀਂ ਦਿੱਲੀ ਦੇ ਦੌਰੇ ‘ਤੇ ਆਏ ਸਨ। ਉਨ੍ਹਾਂ ਨੇ ਇਸ ਮੌਕੇ ਭਾਰਤ-ਨੇਪਾਲ ਦੇ ਸਬੰਧਾਂ ਦੇ ਵੱਖ-ਵੱਖ ਪਹਿਲੂਆਂ ‘ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਵਿਚਾਰ-ਵਟਾਂਦਰਾ ਕੀਤਾ। ਦੋਵਾਂ ਮੰਤਰੀਆਂ ਨੇ ਸੰਪਰਕਤਾ, ਕਿਸਾਨੀ ਅਤੇ ਜਲ-ਮਾਰਗਾਂ ਸਬੰਧੀ 2018 ਤੋਂ ਕੀਤੀਆਂ ਗਈਆਂ ਪਹਿਲਕਦਮੀਆਂ ਸਦਕਾ ਹਾਸਿਲ ਹੋਈ ਪ੍ਰਗਤੀ ਸਮੇਤ ਵੱਖ-ਵੱਖ ਖੇਤਰਾਂ ਦੇ ਦੁਵੱਲੇ ਸਬੰਧਾਂ ਵਿੱਚ ਹਾਲ ਦੇ ਘਟਨਾਕ੍ਰਮਾਂ ਦੀ ਸਮੀਖਿਆ ਕੀਤੀ। ਦੋਵਾਂ ਮੰਤਰੀਆਂ ਨੇ ਇਨ੍ਹਾਂ ਪ੍ਰਗਤੀਆਂ ਤੋਂ ਸੰਤੁਸ਼ਟੀ ਜਾਹਿਰ ਕੀਤੀ ਅਤੇ ਰਵਾਇਤੀ ਨਜ਼ਦੀਕੀ ‘ਤੇ ਦੋਸਤੀ ਵਾਲੇ ਦੁਵੱਲੇ ਸਬੰਧਾਂ ਨੂੰ ਹੋਰ ਵਧਾਉਣ ਪ੍ਰਤੀ ਗਤੀ ਨੂੰ ਬਣਾਈ ਰੱਖਣ ਲਈ ਆਪਣੀ ਬਚਨਬੱਧਤਾ ਨੂੰ ਦੁਹਰਾਇਆ।
ਪਿਛਲੇ ਸਾਲ ਮਈ ਮਹੀਨੇ ਹੋਈ ਪ੍ਰਧਾਨ ਮੰਤਰੀ ਦੀ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਨੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਨੂੰ ਪ੍ਰੇਰਿਤ ਕਰਨ ਲਈ ਅਤੇ ਆਰਥਿਕ ਵਿਕਾਸ ਨੂੰ ਵਧਾਉਣ ਲਈ ਸੰਪਰਕਤਾ ਦੀ ਉਤਪ੍ਰੇਰਕ ਭੂਮਿਕਾ ਨੂੰ ਰੇਖਿਤ ਕੀਤਾ ਸੀ। ਪਿਛਲੇ ਸਾਲ ਰੇਲਵੇ, ਕਿਸਾਨੀ ਅਤੇ ਜਲ-ਮਾਰਗ ਸਬੰਧੀ ਖੇਤਰਾਂ ਵਿੱਚ ਭਾਰਤ ਅਤੇ ਨੇਪਾਲ ਨੇ ਤਿੰਨ ਨਵੇਂ ਯਤਨ ਕੀਤੇ ਸਨ। ਸੰਪਰਕਤਾ ਦੇ ਮਾਮਲੇ ਵਿੱਚ ਦੋਵਾਂ ਦੇਸ਼ਾਂ ਲਈ ਜਲ-ਮਾਰਗ ਪੂਰੀ ਤਰ੍ਹਾਂ ਇੱਕ ਨਵਾਂ ਖੇਤਰ ਸੀ।
ਇਸ ਉਦੇਸ਼ ਦੀ ਪੂਰਤੀ ਲਈ ਗੰਗਾ ਜ਼ਰੀਏ ਨੇਪਾਲ ਦੀ ਨਰਾਇਣੀ ਅਤੇ ਕੋਸ਼ੀ ਨਦੀਆਂ ਵਿੱਚ ਕਾਰਗੋ ਸੇਵਾਵਾਂ ਸ਼ੁਰੂ ਕਰਨ ਦੇ ਤੌਰ-ਤਰੀਕਿਆਂ ‘ਤੇ ਦੋਵਾਂ ਦੇਸ਼ਾਂ ਦੇ ਅਧਿਕਾਰੀ ਚਰਚਾ ਕਰਦੇ ਰਹੇ ਹਨ। ‘ਵਪਾਰ ਅਤੇ ਪਰਿਵਹਨ ਸੰਧੀ’ ਦੇ ਢਾਂਚੇ ਅੰਦਰ ਭਾਰਤ ਅਤੇ ਨੇਪਾਲ ਦਰਮਿਆਨ ਆਵਾਜਾਈ ਦੇ ਇਨ੍ਹਾਂ ਮਾਧਿਅਮਾਂ ਨੂੰ ਲੱਭਣ ਸਬੰਧੀ ਇਤਿਹਾਸਕ ਨਿਰਣਾ ਅਪ੍ਰੈਲ 2018 ਵਿੱਚ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਭਾਰਤ ਯਾਤਰਾ ਦੌਰਾਨ ਲਿਆ ਸੀ। ਘੱਟ ਖਰਚ ‘ਤੇ ਕਾਰਗੋ ਦੀ ਆਵਾਜਾਈ ਨਾਲ ਇਹ ਸਰਹੱਦ ਤੋਂ ਪਾਰ ਨਜ਼ਦੀਕੀ ਆਵਾਜਾਈ ਸੇਵਾਵਾਂ ਨੇਪਾਲ ਨੂੰ ਸਮੁੰਦਰ ਨਾਲ ਜੋੜੇਗੀ। ਦੋਵਾਂ ਮੰਤਰੀਆਂ ਨੇ ਨਵੀਂ ਦਿੱਲੀ ਵਿੱਚ ਆਪਣੀ ਬੈਠਕ ਦੌਰਾਨ ਇਸ ਮਾਮਲੇ ਸਬੰਧੀ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ।
ਭਾਰਤ ਦੇ ਸੀਮਾਂਤ ਸ਼ਹਿਰ ਰਕਸੌਲ ਤੋਂ ਨੇਪਾਲੀ ਰਾਜਧਾਨੀ ਕਾਠਮੰਡੂ ਤੱਕ ਰੇਲਵੇ ਲਾਇਨ ਪੇਸ਼ਕਸ਼ ਦੇ ਅਰੰਭਲੇ ਸਰਵੇਖਣ ਲਈ ਪਿਛਲੇ ਅਗਸਤ ਮਹੀਨੇ ‘ਚ ਕਾਠਮੰਡੂ ਵਿਖੇ ਆਯੋਜਿਤ ਬਿਸਮੇਟਿਕ ਸਿਖਰ ਸੰਮੇਲਨ ਤੋਂ ਭਾਰਤ ਅਤੇ ਨੇਪਾਲ ਦਰਮਿਆਨ ਇੱਕ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ ਗਏ। ਦੋਵਾਂ ਦੇਸ਼ਾਂ ਨੇ ਭਾਰਤ ਤੋਂ ਵਿੱਤੀ ਸਹਾਇਤਾ ਪ੍ਰਾਪਤ ਕਰਕੇ ਰੇਲਵੇ ਲਾਈਨ ਦੇ ਨਿਰਮਾਣ ਲਈ ਸਹਿਮਤੀ ਜਤਾਈ ਸੀ। ਇਸ ਸਰਵੇਖਣ ਨੂੰ ਇੱਕ ਸਾਲ ਦੇ ਅੰਦਰ ਪੂਰਾ ਕੀਤਾ ਜਾਣਾ ਹੈ। ਦੋਵਾਂ ਮੰਤਰੀਆਂ ਨੇ ਇਸ ਰੇਲਵੇ ਯੋਜਨਾ ਸਮੇਤ ਹੋਰ ਯੋਜਨਾਵਾਂ ਦੀ ਸਮੀਖਿਆ ਕੀਤੀ, ਜੋ ਭਾਰਤ ਦੀ ਸਹਾਇਤਾ ਨਾਲ ਨੇਪਾਲ ਵਿੱਚ ਕਿਰਿਆਸ਼ੀਲ ਦੇ ਵੱਖ ਵੱਖ ਪੜਾਵਾਂ ਵਿੱਚ ਹਨ।
ਪਿਛਲੇ ਸਾਲ ਭਾਰਤ ਅਤੇ ਨੇਪਾਲ ਨੇ ਕਿਸਾਨੀ ਖੇਤਰ ਵਿੱਚ ਤੀਜੀ ਪਰਿਵਰਤਸ਼ੀਲ ਪਹਿਲ ਕੀਤੀ, ਕਿਉਂਕਿ ਦੋਵੇਂ ਦੇਸ਼ ਵੱਡੇ ਪੈਮਾਨੇ ‘ਤੇ ਖੇਤੀ ਉੱਤੇ ਨਿਰਭਰ ਹਨ ਅਤੇ ਅਰਥ ਵਿਵਸਥਾ ਦੇ ਇਸ ਮਹੱਤਵਪੂਰਨ ਖੇਤਰ ਵਿੱਚ ਸਹਿਯੋਗ ਨੂੰ ਵਧਾਉਣ ਦੇ ਇਛੁਕ ਹਨ। ਦੋਵਾਂ ਦੇਸ਼ਾਂ ਨੇ ਅਨੁਸੰਧਾਨ ਅਤੇ ਵਿਕਾਸ, ਆਧੁਨਿਕ ਖੇਤੀ ਕਾਰਜ, ਉਨੱਤ ਬੀਜ਼ ਤਕਨੀਕ, ਪਸ਼ੂ ਪਾਲਣ ਅਤੇ ਹੋਰ ਸਬੰਧਿਤ ਖੇਤਰਾਂ ਵਿੱਚ ਸਹਿਯੋਗੀ ਯੋਜਨਾਵਾਂ ‘ਤੇ ਧਿਆਨ ਕੇਂਦਰ ਕਰਨ ਦਾ ਨਿਰਣਾ ਲਿਆ ਹੈ।
ਸ੍ਰੀਮਤੀ ਸੁਸ਼ਮਾ ਸਵਰਾਜ ਅਤੇ ਸ੍ਰੀ ਗਾਇਵਾਲੀ ਨੇ ਇਨ੍ਹਾਂ ਨਵੀਆਂ ਪਹਿਲਕਦਮੀਆਂ ‘ਤੇ ਵਿਸਤਾਰ ਨਾਲ ਚਰਚਾ ਕੀਤੀ ਅਤੇ ਭਾਰਤ ਦੀ ਸਹਾਇਤਾ ਨਾਲ ਨੇਪਾਲ ਵਿੱਚ ਕਿਰਿਆਸ਼ੀਲ ਹੋਣ ਵਾਲੀਆਂ ਅਤੇ ਚੱਲ ਰਹੀਆਂ ਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਰਾਇਸੀਨਾ ਸੰਵਾਦ ਵਿੱਚ ਸ੍ਰੀ ਗਾਇਵਾਲੀ ਨੇ ਬਰਾਬਰ ਪ੍ਰਗਤੀ ਅਤੇ ਵਾਧੇ , ਬਿਹਤਰ ਭੌਤਿਕ ਸੰਪਰਕ ਅਤੇ ਵੱਡੇ ਪੱਧਰ ‘ਤੇ ਲੋਕਾਂ ਤੋਂ ਲੋਕਾਂ ਤੱਕ ਦੇ ਸੰਪਰਕ ਨੂੰ ਵਧਾਉਣ ਦੀ ਦਿਸ਼ਾ ਵਿੱਚ ਭਾਰਤ ਅਤੇ ਨੇਪਾਲ ਨੂੰ ਇਕੱਠਿਆਂ ਕੰਮ ਕਰਨ ਦੀਆਂ ਲੋੜਾਂ ਨੂੰ ਲੜੀਬੱਧ ਕੀਤਾ।
ਭਾਰਤ ਨੂੰ ਨੇਪਾਲ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਦੱਸਦਿਆਂ ਉਨ੍ਹਾਂ ਨੇ 90 ਦੇਸ਼ਾਂ ਦੇ ਪ੍ਰਤੀਨਿਧੀਆਂ ਨੂੰ ਸਮਰਥਨ ਦਵਾਇਆ। ਨੇਪਾਲ ਅਤੇ ਭਾਰਤ ਭੂਗੋਲ, ਇਤਿਹਾਸ, ਧਰਮ ਅਤੇ ਸੰਸਕ੍ਰਿਤੀ ਦੇ ਜ਼ਰੀਏ ਇਕ-ਦੂਜੇ ਨਾਲ ਜੁੜੇ ਹੋਏ ਹਨ ਅਤੇ ਇਕ ਵਪਾਰਕ ਸਬੰਧ ਸਾਂਝਾ ਕਰਦੇ ਹਨ। ਸ੍ਰੀਮਤੀ ਸਵਰਾਜ ਨੇ ਇਸ ਸੰਮੇਲਨ ਵਿੱਚ ਕਿਹਾ ਕਿ ਨਵੀਂ ਦਿੱਲੀ ਨੇ ਆਪਣੇ ਨਜ਼ਦੀਕੀ ਗੁਆਂਢੀ ‘ਤੇ ਕਾਫੀ ਧਿਆਨ ਦਿੱਤਾ ਹੈ ਅਤੇ ਜ਼ਿਆਦਾਤਰ ਸ੍ਰੋਤ ਇੱਥੇ ਲਗਾਏ ਹਨ। ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਖੇਤਰੀ ਸੰਪਰਕ ਅਤੇ ਮਹੱਤਵਪੂਰਨ ਬੁਨਿਆਦੀ ਸਰੰਚਨਾ ਦਾ ਨਿਰਮਾਣ ਕਰ ਰਿਹਾ ਹੈ। ਰਾਇਸੀਨਾ ਸੰਵਾਦ ਦਾ ਗਠਨ ਵਿਦੇਸ਼ ਮੰਤਰਾਲੇ ਅਤੇ ਵਿਸ਼ਵੀ ਸਾਂਝੇਦਾਰੀ ਬਣਾਉਣ ਵਾਲੀ ਇਕ ਸੁਤੰਤਰ ਵਿਚਾਰ ਕਮੇਟੀ, ਓਬਜ਼ਰਵਰ ਰਿਸਰਚ ਫ਼ਾਉਂਡੇਸ਼ਨ ਦੁਆਰਾ ਸਾਂਝੇ ਤੌਰ ‘ਤੇ ਕੀਤਾ ਗਿਆ।