ਏਅਰ ਇੰਡੀਆ ਨਵੀਂ ਦਿੱਲੀ ਤੋਂ ਇਰਾਕ ਦੇ ਨਜਾਫ਼ ਸ਼ਹਿਰ ਤੱਕ ਦੀਆਂ ਸੇਵਾਵਾਂ ਕਰੇਗਾ ਮੁੜ ਸ਼ੁਰੂ

25 ਸਾਲ ਬਾਅਦ ਏਅਰ ਇੰਡੀਆ ਨੇ ਆਪਣੀ ਸੇਵਾਵਾਂ ਨਵੀਂ ਦਿੱਲੀ ਤੋਂ ਪਵਿੱਤਰ ਸ਼ਹਿਰ ਨਜਾਫ਼ ਤੱਕ ਮੁੜ ਸ਼ੁਰੂ ਕਰ ਰਿਹਾ ਹੈ। ਏ.ਆਈ.ਆਰ. ਨਿਊਜ਼ ਨਾਲ ਗੱਲ ਕਰਦਿਆਂ ਇਰਾਕ ਦੇ ਭਾਰਤੀ ਰਾਜਦੂਤ ਡਾ. ਪ੍ਰਦੀਪ ਰਾਜਪੁਰੋਹਿਤ ਨੇ ਦੱਸਿਆ ਕਿ ਸੇਵਾਵਾਂ ਅਗਲੇ ਮਹੀਨੇ ਦੀ 14 ਤਾਰੀਖ਼ ਤੋਂ ਸ਼ੁਰੂ ਹੋ ਜਾਣਗੀਆਂ ਅਤੇ ਸ਼ੁਰੂ ਵਿਚ ਇਸ ਨੂੰ ਹਫ਼ਤੇ ਵਿਚ ਦੋ ਵਾਰ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਨਜਾਫ਼ ਬਗਦਾਦ ਤੋਂ ਲਗਭਗ 160 ਕਿਲੋਮੀਟਰ ਦੂਰ ਇਕ ਸ਼ਹਿਰ ਹੈ, ਜੋ ਸ਼ੀਆ ਮੁਸਲਮਾਨਾਂ ਦੁਆਰਾ ਪਵਿੱਤਰ ਮੰਨਿਆ ਜਾਣ ਵਾਲਾ ਮਹੱਤਵਪੂਰਣ ਤੀਰਥ ਸਥਾਨ ਹੈ।