ਜਾਇਬੂਟੀ ਦੇ ਕਿਨਾਰੇ ਪਰਵਾਸੀਆਂ ਨੂੰ ਲਿਜਾ ਰਹੀਆਂ ਦੋ ਕਿਸ਼ਤੀਆਂ ਦੇ ਡੁੱਬਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 43

ਜਾਇਬੂਟੀ ਦੇ ਸਮੁੰਦਰੀ ਕਿਨਾਰੇ ‘ਤੇ ਪਰਵਾਸੀਆਂ ਨੂੰ ਲਿਜਾ ਰਹੀਆਂ ਦੋ ਕਿਸ਼ਤੀਆਂ ਦੇ ਡੁੱਬਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 43 ਹੋ ਗਈ ਹੈ। ਖੋਜ ਅਤੇ ਬਚਾਅ ਕਾਰਜ ਹਾਲੇ ਵੀ ਚੱਲ ਰਿਹਾ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਲਾਪਤਾ ਹੋਣ ਦੇ ਹਜੇ ਵੀ ਆਸ਼ੰਕੇ ਹਨ।
ਪਰਵਾਸੀਆਂ ਲਈ ਕੋਮਾਂਤਰੀ ਸੰਸਥਾ, ਮਿਸ਼ਨ ਦੇ ਮੁੱਖੀ ਲਾਲਨੀ ਵੀਰਾਸਮੇ ਨੇ ਕਿਹਾ ਕਿ ਇਹ ਘਟਨਾ ਉਨ੍ਹਾਂ ਜੋਖਿਮਾਂ ਨੂੰ ਦਰਸਾਉਂਦੀ ਹੈ, ਜਿਸ ਦਾ ਸਾਹਮਣਾ ਅਸੁਰੱਖਿਅਤ ਮੁਸਾਫਿਰਾਂ ਨੂੰ ਬਿਹਤਰ ਜ਼ਿੰਦਗੀ ਦੀ ਭਾਲ ਵਿੱਚ ਕਰਨਾ ਪੈਂਦਾ ਹੈ।