ਹਰ ਇਕਹਿਰੀ ਵੋਟ ਰਾਸ਼ਟਰ ਲਈ ਕੰਮ ਕਰਨ ਦੀ ਪ੍ਰੇਰਨਾ ਦਿੰਦੀ ਹੈ: ਪ੍ਰਧਾਨ ਮੰਤਰੀ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਸੰਸਾਰ ਅਜੌਕੇ ਭਾਰਤ ਦੇ ਮਹੱਤਵ ਨੂੰ ਮਾਨਤਾ ਦੇ ਰਿਹਾ ਹੈ, ਕਿਉਂਕਿ ਦੇਸ਼ ਦੇ ਨੌਜਵਾਨ ਉਸ ਦਾ ਸਮਰਥਨ ਕਰ ਰਹੇ ਹਨ।
ਬੀਤੀ ਸ਼ਾਮ ਸੂਰਤ ‘ਚ ਨਿਊ ਇੰਡੀਆ ਯੂਥ ਕਨਕਲੇਵ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਹਰ ਇਕਹਿਰੀ ਵੋਟ ਨੇ ਉਨ੍ਹਾਂ ਨੂੰ ਰਾਸ਼ਟਰ ਦੇ ਕੰਮ ਕਰਨ ਲਈ ਪ੍ਰੇਰਿਤ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸੱਤਾ ‘ਚ ਆਉਣ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਨੇ ਲੋਕਾਂ ਦੀ ਮਾਨਸਿਕਤਾ ਨੂੰ ਨਾਂਹ-ਪੱਖੀ ਤੋਂ ਹਾਂ-ਪੱਖੀ ਵਿੱਚ ਬਦਲਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਐਨ.ਡੀ.ਏ. ਸਰਕਾਰ ਦਾ ਸਭ ਤੋਂ ਵੱਡਾ ਯੋਗਦਾਨ ਹਰ ਭਾਰਤੀ ਨਾਗਰਿਕ ਦੀ ਆਸ ਅਤੇ ਵਿਸ਼ਵਾਸ ਦੇ ਪੁਨਰ ਸੁਰਜੀਤ ਕਰਨ ਵਿੱਚ ਹੈ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰਬ ਸਾਗਰ ਦੇ ਸਮੁੰਦਰੀ ਤੱਟ ‘ਤੇ ਦੱਖਣੀ ਗੁਜਰਾਤ ਦੇ ਪਿੰਡ ਦਾਂਡੀ ‘ਚ ‘ਨੈਸ਼ਨਲ ਸਾਲਟ ਸਤਿਆਗ੍ਰਹਿ ਯਾਦਗਾਰ’ ਰਾਸ਼ਟਰ ਨੂੰ ਸਮਰਪਿਤ ਕੀਤੀ।
ਯਾਦਗਾਰ ਦੀ ਥਾਂ ‘ਤੇ, ਉਨ੍ਹਾਂ ਨੇ ਮਹਾਤਮਾ ਗਾਂਧੀ ਅਤੇ 80 ਸਤਿਆਗ੍ਰਹਿ ਦੀਆਂ ਮੂਰਤੀਆਂ ਦਾ ਉਦਘਾਟਨ ਕੀਤਾ, ਜਿਨ੍ਹਾਂ ਨੇ 1930 ਵਿਚ ਇਤਿਹਾਸਕ ਦਾਂਡੀ ਸਾਲਟ ਮਾਰਚ ਦੌਰਾਨ ਮਹਾਤਮਾ ਗਾਂਧੀ ਜੀ ਨਾਲ ਮਾਰਚ ਕੀਤਾ ਸੀ।
ਇਸ ਸਮੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਬਾਪੂ ਦੀ ਬਰਸੀ ਮੌਕੇ ਸਮਰਪਿਤ ਸਮਾਰੋਹ ਨੇ ਆਪਣੀ ਵਿਸ਼ੇਸ਼ ਮਹੱਤਤਾ ਹਾਸਲ ਕਰ ਲਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸੂਰਤ ਵਿੱਚ ਵੀਨਜ਼ ਹਸਪਤਾਲ ਦਾ ਉਦਘਾਟਨ ਵੀ ਕੀਤਾ ਅਤੇ ਇਸ ਮੌਕੇ ਬੋਲਦਿਆ ਉਨ੍ਹਾਂ ਨੇ ਕਿਹਾ ਕਿ ਆਯੂਸ਼ਮਨ ਭਾਰਤ ਸਿਹਤ ਸੁਰੱਖਿਆ ਯੋਜਨਾ ਵਿਸ਼ਵ ਦੀ ਸਭ ਤੋਂ ਵੱਡੀ ਸਿਹਤ ਸੰਭਾਲ ਸਬੰਧੀ ਪਹਿਲਕਦਮੀ ਹੈ।
ਉਨ੍ਹਾਂ ਨੇ ਕਿਹਾ ਕਿ ਹੁਣ ਗ਼ਰੀਬ ਲੋਕ ਇਸ ਸਕੀਮ ਤਹਿਤ ਉੱਚ ਪੱਧਰੀ ਮੈਡੀਕਲ ਇਲਾਜ ਪ੍ਰਾਪਤ ਕਰਨ ਦੇ ਯੋਗ ਹੋ ਗਏ ਹਨ। ਉਨ੍ਹਾਂ ਨੇ ਮਾਂ ਅਤੇ ਬਾਲ ਮੌਤ ਦਰ ਵਿਚ ਕਮੀ ਲਿਆਉਣ ਸਬੰਧੀ ਟੀਕਾਕਰਨ ਮੁਹਿੰਮ ਇੰਦਰਧਨੁਸ਼ ਦੀ ਵੀ ਸ਼ਲਾਘਾ ਕੀਤੀ।
ਸਵੇਰੇ ਪ੍ਰਧਾਨ ਮੰਤਰੀ ਨੇ ਸੂਰਤ ਏਅਰਪੋਰਟ ਦੀ ਟਰਮੀਨਲ ਇਮਾਰਤ ਦੇ ਵਿਸਥਾਰ ਲਈ ਫਾਊਂਡੇਸ਼ਨ ਨੀਂਹ-ਪੱਥਰ ਰੱਖਿਆ।
ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿਚ ਆਈ ਇਕ ਅੰਤਰਰਾਸ਼ਟਰੀ ਰਿਪੋਰਟ ਅਨੁਸਾਰ ਅਗਲੇ 10-15 ਸਾਲਾਂ ਵਿਚ ਦੇਸ਼ ਦੇ ਸਭ ਤੋਂ ਤੇਜ਼ੀ ਨਾਲ ਵਿਕਾਸ ਕਰ ਰਹੇ ਪਹਿਲੇ 10 ਸ਼ਹਿਰਾਂ ਵਿਚੋਂ ਸੂਰਤ ਇਕ ਹੋਵੇਗਾ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਆਵਾਜਾਈ ਦੇ ਨਕਸ਼ੇ ‘ਤੇ 50 ਨਵੇਂ ਹਵਾਈ ਅੱਡਿਆਂ ਦੀ ਸ਼ੁਰੂਆਤ ਹੋ ਰਹੀ ਹੈ।
ਟਰਮੀਨਲ ਇਮਾਰਤ 354 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਜਾ ਰਹੀ ਹੈ ਜਿਸ ਦੇ 25,500 ਵਰਗ ਮੀਟਰ ਦੇ ਖੇਤਰ ਨਾਲ 1800 ਯਾਤਰੀਆਂ ਦੀ ਸੰਭਾਲ ਕਰਨ ਦੀ ਸਮਰੱਥਾ ਹੋਵੇਗੀ।