ਹਿਮਾਚਲ ਪ੍ਰਦੇਸ਼: ਡਲਹੌਜ਼ੀ ਅਤੇ ਕੁਫ਼ਰੀ ਵਿੱਚ ਹੋਈ ਤਾਜ਼ਾ ਬਰਫ਼ਬਾਰੀ 

ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਸੈਲਾਨੀ ਸੈਰ ਸਪਾਟੇ ਵਾਲੇ ਖੇਤਰ ਡਲਹੌਜੀ ਅਤੇ ਕੁਫ਼ਰੀ ਪੂਰੀ ਤਰ੍ਹਾਂ ਬਰਫ਼ਬਾਰੀ ਨਾਲ ਢਕੇ ਗਏ ਹਨ।
ਮੌਸਮ ਵਿਭਾਗ ਦੇ ਡਾਇਰੈਕਟਰ ਸ਼ਿਮਲਾ ਨੇ ਕਿਹਾ ਕਿ ਚੰਬਾ ਜ਼ਿਲ੍ਹੇ ਦੇ ਡਲਹੌਜ਼ੀ ਇਲਾਕੇ ਵਿੱਚ 4 ਸੈਂਟੀਮੀਟਰ ਤੱਕ ਬਰਫ਼ਬਾਰੀ ਹੋਈ, ਜਦੋਂ ਕਿ ਸ਼ਿਮਲਾ ਜ਼ਿਲ੍ਹੇ ਦਾ ਕੁਫ਼ਰੀ ਇਲਾਕਾ ਹਲਕੀ ਬਰਫ਼ਬਾਰੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਕਬਾਇਲੀ ਕੰਨੋਰ ਜ਼ਿਲ੍ਹੇ ਦੇ ਕਲਪਾ ਹਲਕੇ ਵਿੱਚ 1.4 ਸੈਂਟੀਮੀਟਰ ਤੱਕ ਬਰਫ਼ਬਾਰੀ ਹੋਈ।
ਇਸੇ ਦੌਰਾਨ ਕੁੱਲੂ ਜ਼ਿਲ੍ਹੇ ਦੇ ਮਨਾਲੀ ਵਿੱਚ ਸਬ-ਜ਼ੀਰੋ ਤੋਂ ਵੀ ਘੱਟ ਤਾਪਮਾਨ ਰਿਹਾ ਹੈ।